ਪੁਲਿਸ ਨੇ ਚੋਰੀ ਦੇ 23 ਮੋਟਰਸਾਈਕਲਾਂ ਤੇ 260 ਗ੍ਰਾਮ ਅਫ਼ੀਮ ਸਮੇਤ ਕੁੱਲ 8 ਮੁਲਜ਼ਮ ਕੀਤੇ ਕਾਬੂ - SSP Bhupinder Singh of Fazilka
🎬 Watch Now: Feature Video
ਫ਼ਾਜ਼ਿਲਕਾ: :ਫ਼ਾਜ਼ਿਲਕਾ ਪੁਲਿਸ ਨੇ ਚੋਰੀ ਦੀਆਂ ਵਾਰਦਾਤਾਂ 'ਤੇ ਠੱਲ੍ਹ ਪਾਉਣ ਦੇ ਮਕਸਦ ਨਾਲ ਵੱਡੀ ਕਾਰਵਾਈ ਕੀਤੀ ਹੈ, ਜਿਸ ਦੌਰਾਨ ਪੁਲਿਸ ਵੱਲੋਂ ਚੋਰੀ ਦੇ ਕਰੀਬ 23 ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਇਨ੍ਹਾਂ ਮੋਟਰਸਾਈਕਲਾਂ ਨੂੰ ਚੋਰੀ ਕਰਕੇ ਵੇਚਣ ਦੇ ਆਰੋਪ ਵਿੱਚ 5 ਆਰੋਪੀ ਵੀ ਗ੍ਰਿਫ਼ਤਾਰ ਕੀਤੇ। ਹਾਲਾਂਕਿ ਆਰੋਪੀ ਦਾ ਕਹਿਣਾ ਹੈ ਉਨ੍ਹਾਂ ਵੱਲੋਂ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਜਿੱਥੇ 4 ਤੋਂ 5 ਹਜ਼ਾਰ ਰੁਪਏ ਵਿੱਚ ਵੇਚਿਆ ਜਾਂਦਾ ਸੀ। ਉੱਥੇ ਚੋਰੀ ਕੀਤੇ ਮੋਟਰਸਾਈਕਲਾਂ ਨੂੰ ਵੇਚਣ ਦੇ ਬਦਲੇ ਮਿਲੇ ਪੈਸਿਆਂ ਦੇ ਨਾਲ ਨਸ਼ੇ ਦੀ ਪੂਰਤੀ ਕੀਤੀ ਜਾਂਦੀ ਸੀ। ਫ਼ਾਜ਼ਿਲਕਾ ਦੇ ਐੱਸ.ਐੱਸ.ਪੀ ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਇਸ ਰਿਕਵਰੀ ਦੇ ਨਾਲ ਨਾਲ ਉਨ੍ਹਾਂ ਵੱਲੋਂ 3 ਹੋਰ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜੋ ਜੰਮੂ ਕਸ਼ਮੀਰ ਤੋਂ ਹੈਰੋਇਨ ਲਿਆ ਕੇ ਵੇਚਦੇ ਸਨ। ਜਿਨ੍ਹਾਂ ਤੋਂ ਅੱਜ ਵੀ ਕੌਮਾਂਤਰੀ ਕੀਮਤੀ ਦੀ (260 ਗ੍ਰਾਮ) ਕਰੀਬ ਸਵਾ ਕਰੋੜ ਦੀ ਹੈਰੋਇਨ ਬਰਾਮਦ ਹੋਈ ਹੈ।