ਕਿਸਾਨ ਆਗੂਆਂ ਨੇ ਪਰਚਾ ਦਰਜ ਕਰਵਾਉਣ ਲਈ ਥਾਣੇ ਦਾ ਕੀਤਾ ਘਿਰਾਉ - Quarrel
🎬 Watch Now: Feature Video
ਗੁਰਦਾਸਪੁਰ: ਦੋ ਕਿਸਾਨਾਂ ਦਰਮਿਆਨ ਹੋਏ ਝਗੜੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਕਿਸਾਨਾਂ ਨੇ ਥਾਣਾ ਕਾਹਨੂੰਵਾਨ ਸਾਹਮਣੇ ਰੋਸ ਪ੍ਰਦਰਸ਼ਨ (Protest) ਕੀਤਾ ਹੈ।ਇਸ ਮੌਕੇ ਕਿਸਾਨ ਆਗੂ ਅਨੂਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਨੈਣੇਕੋਟ ਦੇ ਕਿਸਾਨ ਗੁਰਮੇਜ ਸਿੰਘ ਸਵਿੰਦਰ ਸਿੰਘ ਗੁਲਜਾਰ ਸਿੰਘ ਅਤੇ ਰੋਸ਼ਨ ਸਿੰਘ ਦਾ ਦੂਜੀ ਧਿਰ ਦੇ ਭੁਪਿੰਦਰ ਸਿੰਘ ਨਾਲ ਖੇਤ ਦੇ ਬੰਨੇ ਨੂੰ ਲੈ ਕੇ ਝਗੜਾ (Quarrel)ਹੋ ਗਿਆ।ਜਿਸ ਦੌਰਾਨ ਦੋਵਾਂ ਧਿਰਾਂ ਦੇ ਸੱਟਾਂ ਲੱਗੀਆਂ ਸਨ ਪਰ ਰਾਜਨੀਤਿਕ ਦਬਾਅ ਦੇ ਚੱਲਦਿਆਂ ਪੁਲਿਸ ਵੱਲੋਂ ਗੁਰਮੇਜ ਸਿੰਘ ਦੀ ਧਿਰ ਦੇ ਨਾਲ ਕਥਿਤ ਤੌਰ 'ਤੇ ਬੇਇਨਸਾਫੀ ਕੀਤੀ ਜਾ ਰਹੀ ਹੈ।