5 ਸਾਲ ਤੋਂ ਦੁਬਈ ਦੀ ਜੇਲ੍ਹ ’ਚ ਬੰਦ ਨੌਜਵਾਨ ਦੇ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ - f Tarn Taran youth jailed in Dubai for last 5 years
🎬 Watch Now: Feature Video
ਤਰਨ ਤਾਰਨ: ਪਿਛਲੇ ਪੰਜ ਸਾਲਾਂ ਤੋਂ ਦੁਬਈ ਆਬੂ ਧਾਬੀ ਦੀ ਜੇਲ੍ਹ ਵਿੱਚ ਬੰਦ ਨੌਜਵਾਨ ਦੇ ਪਰਿਵਾਰ ਨੇ ਵਾਪਿਸ ਲਿਆਉਣ ਲਈ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ। ਖਡੂਰ ਸਾਹਿਬ ਨੇੜਲੇ ਪਿੰਡ ਹੋਠੀਆਂ ਦਾ ਨੌਜਵਾਨ ਸੁਖਦੇਵ ਸਿੰਘ ਜੋ ਕੇ ਰੋਜ਼ੀ ਰੋਟੀ ਕਮਾਉਣ ਦੀ ਖਾਤਰ ਦੁਬਈ ਵਿਖੇ ਗਿਆ ਸੀ ਪਿਛਲੇ ਪੰਜ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੁਖਦੇਵ ਸਿੰਘ ਵਿਦੇਸ਼ ਵਿੱਚ ਡਰਾਇਵਰੀ ਕਰਦਾ 2008 ਤੋਂ ਵਿਦੇਸ਼ ਗਿਆ ਸੀ ਅਤੇ 2017 ਵਿੱਚ ਦੁਬਈ ਆਬੂ ਧਾਬੀ ਵਿੱਚ ਪੁਲਿਸ ਵੱਲੋਂ ਫੜ੍ਹਿਆ ਗਿਆ ਸੀ। ਪਰਿਵਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਕੋਈ ਕਾਰਨ ਵੀ ਨਹੀਂ ਦੱਸਿਆ ਜਾ ਰਿਹਾ ਕਿ ਕਿਸ ਵਜ੍ਹਾ ਕਾਰਨ ਉਸਨੂੰ ਫੜ੍ਹਿਆ ਗਿਆ ਹੈ। ਪਰਿਵਾਰਿਕ ਮੈਬਰਾਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਅੱਗੇ ਮਦਦ ਦੀ ਗੁਹਾਰ ਲਗਾਈ ਹੈ ਤਾਂ ਕਿ ਸੁਖਦੇਵ ਸਿੰਘ ਨੂੰ ਵਿਦੇਸ਼ ਦੀ ਜੇਲ੍ਹ ਵਿੱਚੋਂ ਵਾਪਿਸ ਪਰਿਵਾਰ ਕੋਲ ਲਿਆਂਦਾ ਜਾ ਸਕੇ।