ਮੀਂਹ ਨਾਲ ਡਿੱਗੀ ਘਰ ਦੀ ਛੱਤ, ਬਜ਼ੁਰਗ ਗੰਭੀਰ ਜ਼ਖਮੀ - ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ
🎬 Watch Now: Feature Video
ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ 'ਚ ਮੀਂਹ ਕਾਰਨ ਛੱਤ ਡਿੱਗ ਗਈ। ਜਿਸ ਕਾਰਨ ਛੱਤ ਹੇਠਾਂ ਆਉਣ ਨਾਲ ਬਜ਼ੁਰਗ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਜਿਸ ਨੂੰ ਇਲਾਜ਼ ਲਈ ਸੁਨਾਮ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਦੇ ਨਾਲ ਹੀ ਛੱਤ ਹੇਠ ਖੜੇ ਟ੍ਰੈਕਟਰ ਸਮੇਤ ਹੋਰ ਵਾਹਨ ਵੀ ਬੁਰੀ ਤਰ੍ਹਾਂ ਨੁਕਸਾਨੇ ਗਏ। ਦਸ ਦਈਏ ਕਿ ਪੰਜਾਬ 'ਚ ਪਿਛਲੇ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਹੈ। ਜਿਸ ਨਾਲ ਜਿਥੇ ਫਸਲਾਂ ਖਰਾਬ ਹੋ ਰਹੀਆਂ,ਉਥੇ ਅਜਿਹੀਆਂ ਆਫਤਾਂ ਦਾ ਸਾਹਮਣਾ ਵੀ ਕਈਆਂ ਨੂੰ ਕਰਨਾ ਪੈ ਰਿਹਾ ਹੈ।