ਇਨਸਾਫ਼ ਲਈ ਪਾਣੀ ਵਾਲੀ ਟੈਂਕੀ ਉੱਤੇ ਚੜ੍ਹੀ ਔਰਤ, ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ - A woman climbed on a water tank for justice

🎬 Watch Now: Feature Video

thumbnail

By

Published : Sep 1, 2022, 12:39 PM IST

Updated : Sep 1, 2022, 8:04 PM IST

ਬਠਿੰਡਾ ਦੀ ਸਬ ਤਹਿਸੀਲ ਮੌੜ ਮੰਡੀ ਅਧੀਨ ਆਉਂਦੇ ਪਿੰਡ ਨਾਮ ਰਾਮਨਗਰ ਵਿਖੇ ਅੱਜ ਵੀਰਵਾਰ ਸਵੇਰੇ ਪਾਣੀ ਵਾਲੀ ਟੈਂਕੀ 'ਤੇ ਇੱਕ ਔਰਤ ਸਲਫਾਸ ਅਤੇ (Bathinda a woman climbed on a water tank) ਪੈਟਰੋਲ ਦੀ ਬੋਤਲ ਲੈ ਕੇ ਚੜ੍ਹ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਨ ਲੱਗੀ। ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਜ਼ਮੀਨ ਉਪਰ ਕੁਝ ਲੋਕਾਂ ਵੱਲੋਂ (Woman distressed due to land dispute) ਜਬਰੀ ਕਬਜ਼ਾ ਕੀਤਾ ਹੋਇਆ ਹੈ ਅਤੇ ਜਦੋਂ ਇਸ ਸਬੰਧੀ ਉਹ ਮਾਣਯੋਗ ਅਦਾਲਤ ਰਾਹੀਂ ਕਾਰਵਾਈ ਕਰਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਕਬਜ਼ਾਕਾਰੀ ਧਿਰ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਉਸ ਦੇ ਬੇਟੇ ਉੱਤੇ ਵੀ ਪੁਲਿਸ ਤੋਂ ਨਾਜਾਇਜ਼ ਕੇਸ ਬਣਵਾ ਕੇ ਜੇਲ੍ਹੀਂ ਡੱਕਿਆ ਗਿਆ ਹੈ ਔਰਤ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਉਸ ਨੂੰ ਇਨਸਾਫ਼ ਨਹੀਂ ਦੇ ਸਕਦੀ ਤਾਂ ਉਹ ਇੱਥੇ ਹੀ ਸਲਫਾਸ ਦੀਆਂ ਗੋਲੀਆਂ ਅਤੇ ਪੈਟਰੋਲ ਰਾਹੀਂ ਖੁਦਕੁਸ਼ੀ ਕਰੇਗੀ।
Last Updated : Sep 1, 2022, 8:04 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.