ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਆਏ ਵਿਧਾਇਕ ਦਾ ਮਹੁੱਲਾ ਵਾਸੀਆਂ ਵੱਲੋਂ ਵਿਰੋਧ - ਬ੍ਰਮ ਸ਼ੰਕਰ ਜਿੰਪਾ ਦਾ ਹੁਸ਼ਿਆਰਪੁਰ ਦੇ ਬਹਾਦਰਪੁਰ ਚ ਵਿਰੋਧ
🎬 Watch Now: Feature Video
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਵਾਰਡ ਨੰਬਰ 36 ਅਧੀਨ ਆਉਂਦੇ ਬਹਾਦਰਪੁਰ Bahadurpur of Hoshiarpur ਦੇ ਮੁਹੱਲਾ ਵਾਲਮੀਕਿ ਵਿਖੇ ਕਰੀਬ 20 ਲੱਖ ਦੀ ਲਾਗਤ ਨਾਲ ਸੀਵਰੇਜ ਦੇ ਕੰਮ ਦਾ ਉਦਘਾਟਨ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ cabinet minister Brahm Shankar Jimpa ਵਲੋਂ ਕੀਤਾ ਜਾਣਾ ਸੀ। ਪਰੰਤੂ ਜਿਵੇਂ ਹੀ ਇਸਦੀ ਭਿਣਕ ਮੁਹੱਲੇ ਦੇ ਕੌਂਸਲਰ ਅਤੇ ਮੁਹੱਲਾ ਵਾਸੀਆਂ ਨੂੰ ਪਈ ਤਾਂ ਉਨ੍ਹਾਂ ਵਲੋਂ ਖੁਦ ਹੀ ਸੀਵਰੇਜ ਦੇ ਕੰਮ ਦਾ ਉਦਘਾਟਨ ਕਰਦਿਆਂ ਹੋਇਆਂ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਵੇਰ ਸਾਰ ਹੀ ਬਹਾਦਰਪੁਰ ਦਾ ਵਾਲਮੀਕਿ ਮੁਹੱਲਾ ਮੰਤਰੀ ਜਿੰਪਾ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ।