ਲਖੀਮਪੁਰ ਖੀਰੀ ਮਾਮਲੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਮੁਜ਼ਾਹਰਾ - ਸੰਯੁਕਤ ਮੋਰਚੇ
🎬 Watch Now: Feature Video
ਹੁਸ਼ਿਆਰਪੁਰ: ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਹਰਭਜਨ ਸਿੰਘ ਅਟਵਾਲ ਅਤੇ ਸ਼ੁਭਾਸ ਮੱਟੂ ਦੀ ਅਗਵਾਈ ਹੇਠ ਬੱਸ ਅੱਡਾ ਗੜ੍ਹਸ਼ੰਕਰ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਆਗੂਆਂ ਨੇ ਕਿਹਾ ਕਿ ਇੱਕ ਸਾਲ ਬੀਤਣ ਤੋ ਬਾਅਦ ਵੀ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਨਹੀ ਦਿਤੀਆਂ ਗਈਆਂ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਅਜੇ ਮਿਸ਼ਰਾ ਟੈਨੀ ਨੂੰ ਤੁਰੰਤ ਮੰਤਰੀ ਮੰਡਲ ਵਿੱਚੋ ਬਰਖਾਸਤ ਕਰਕੇ ਗ੍ਰਿਫਤਾਰ ਕੀਤਾ ਜਾਵੇ ਅਤੇ ਅਸ਼ੀਸ਼ ਮਿਸ਼ਰਾ ਦੀ ਜਮਾਨਤ ਰੱਦ ਕਰਕੇ 302 ਧਾਰਾ ਤਹਿਤ ਜੇਲ ਵਿੱਚ ਡੱਕਿਆ ਜਾਵੇ। ਅਦੋਲਨ ਦੌਰਾਨ ਕਿਸਾਨਾਂ ਮਜ਼ਦੂਰਾ ਤੇ ਬਣਾਏ ਝੂਠੇ ਕੇਸ ਵਾਪਿਸ ਲਏ ਜਾਣ। ਆਗੂਆਂ ਨੇ ਕੇਦਰ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿ ਜੇਕਰ ਸਰਕਾਰ ਨੇ ਲਖੀਮਪੁਰ ਖੀਰੀ ਦੇ ਦੋਸ਼ੀਆ ਨੂੰ ਸਖਤ ਸਜ਼ਾਵਾ ਨਾ ਦਿੱਤੀਆ ਅਤੇ ਐਮ.ਐਸ.ਪੀ ਦਾ ਕਾਨੂੰਨ ਨਾ ਬਣਾਇਆ ਤੇ ਝੂਠੇ ਕੇਸ ਵਾਪਿਸ ਨਾ ਲਏ ਤਾਂ ਆਉਣ ਵਾਲੇ ਸਮੇ ਅੰਦਰ ਸੰਯੁਕਤ ਮੋਰਚੇ ਸੱਦੇ 'ਤੇ ਸ਼ੰਘਰਸ਼ ਤਿੱਖੇ ਕੀਤੇ ਜਾਣਗੇ।