ਸਾਬਕਾ ਫੌਜੀਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ, ਗੁਆਢੀ ਸੂਬਿਆਂ ਵਿੱਚ ਪੰਜਾਬ ਸਰਕਾਰ ਦੇ ਵਿਰੋਧ ਦਾ ਕੀਤਾ ਐਲਾਨ
🎬 Watch Now: Feature Video
ਮੋਗਾ ਵਿਖੇ ਸਾਬਕਾ ਫੌਜੀ ਜਥੇਬੰਦੀਆਂ (Ex military organizations) ਅਤੇ gog ਟੀਮ (gog team) ਪੰਜਾਬ ਵੱਲੋਂ ਸਾਰੇ ਪੰਜਾਬ ਵਿੱਚ ਜੀਉਜੀ ਸਕੀਮ ਨੂੰ ਬੰਦ ਕਰਨ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਰੋਸ ਵਜੋਂ ਮੋਟਰਸਾਈਕਲ ਰੈਲੀ (Motorcycle rally) ਕੱਢੀ ਗਈ। ਅਵਤਾਰ ਸਿੰਘ ਫੱਕਰਸਰ ਅਤੇ ਕਿਰਪਾਲ ਸਿੰਘ ਬਾਦੀਆਂ ਨੇ ਦੱਸਿਆ ਕੇ ਸਾਰੇ ਜੀਉਜੀ ਅਤੇ ਸਾਬਕਾ ਸੈਨਿਕ ਜ਼ਿਲ੍ਹਾ ਹੈਡਕੁਆਰਟਰਾਂ ਉੱਤੇ ਇਕੱਠੇ ਹੋ ਕੇ ਸਰਕਾਰ ਵਿਰੁੱਧ ਮੋਟਰਸਾਇਕਲਾਂ ਉੱਤੇ ਰੋਸ ਪ੍ਰਦਰਸ਼ਨ ਕਰਕੇ ਪੁਤਲਾ ਫ਼ੂਕ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਸਾਰੇ ਜ਼ਿਲ੍ਹਿਆਂ ਵਿੱਚ ਆਪਣੇ ਸਾਥੀਆਂ ਨੂੰ ਗੁਜਰਾਤ ਹਿਮਾਚਲ ਅਤੇ ਹਰਿਆਣਾ (Gujarat Himachal and Haryana) ਦੀ ਚੋਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਵੇਂ 31 ਮੈਂਬਰੀ ਕਮੇਟੀ ਨੇ ਇਨ੍ਹਾਂ ਸੂਬਿਆਂ ਦੇ ਸਾਬਕਾ ਸੈਨਿਕਾਂ ਨਾਲ ਤਾਲਮੇਲ ਕਰਕੇ ਗੁਜਰਾਤ ਹਿਮਾਚਲ ਅਤੇ ਹਰਿਆਣਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਵਿਰੁੱਧ ਪ੍ਰਚਾਰ ਕਰਨਾ ਹੈ। ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਝੂਠੇ ਵਾਅਦੇ ਕਰ ਕਰ ਕੇ ਸਰਕਾਰ ਬਣਾਈ ਅਤੇ ਹੁਣ ਕਿਵੇਂ ਪਿਛਲੀਆਂ ਸਰਕਾਰਾਂ ਵੱਲੋਂ ਦਿੱਤੀਆਂ ਨੌਕਰੀਆਂ ਖੋਹ ਰਹੀ ਹੈ ਜਦੋਂ ਨੌਕਰੀ ਕਰ ਰਹੇ ਸਾਬਕਾ ਸੈਨਿਕ ਬੜੀ ਇਮਾਨਦਾਰੀ ਅਤੇ ਹਿੰਮਤ ਨਾਲ ਮਿਹਨਤ ਕਰਕੇ ਭ੍ਰਿਸ਼ਟਾਚਾਰ ਮੁਕਤ (Corruption free) ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਯੋਗਦਾਨ ਪਾ ਰਹੇ ਸਨ।