ਗੜ੍ਹਸ਼ੰਕਰ ਵਿੱਚ ਸ਼ਖ਼ਸ ਉੱਤੇ ਲੁਟੇਰਿਆਂ ਵੱਲੋਂ ਘਾਤਕ ਹਮਲਾ,ਲੁਟੇਰੇ ਹੋਏ ਫਰਾਰ - ਚਾਰ ਅਣਪਛਾਤੇ ਵਿਅਕਤੀ
🎬 Watch Now: Feature Video
ਹੁਸ਼ਿਆਰਪੁਰ: ਗੜ੍ਹਸ਼ੰਕਰ ਬੰਗਾ ਰੋਡ ਪਿੰਡ ਚੋਹੜਾ ਦੇ ਨਜ਼ਦੀਕ ਜਿੱਥੇ ਇਕ ਵਿਅਕਤੀ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ (Assault with a sharp weapon) ਕਰਕੇ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਖੋਹ ਕੇ ਹਮਲਾਵਰ ਫ਼ਰਾਰ (The attacker escaped ) ਹੋ ਗਏ। ਪੀੜਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਟਾਹਲੀਵਾਲ ਵਿਖੇ ਧਾਰਮਿਕ ਸਥਾਨ ਉੱਤੇ ਪ੍ਰੋਗਰਾਮ ਤੋਂ ਬਾਅਦ ਸਵੇਰੇ ਜਦੋਂ ਉਹ ਲਾਈਟਾਂ ਅਤੇ ਟੈਂਟ ਦਾ ਸਾਮਾਨ ਪਿੰਡ ਮਲਪੁਰ ਅਰਕਾਂ ਵਿਖੇ ਵਾਪਿਸ ਕਰਕੇ ਘਰ ਪਰਤ ਰਿਹਾ ਸੀ ਤਾਂ ਉਹ ਜਦੋਂ ਗੜਸ਼ੰਕਰ ਬੰਗਾ ਰੋਡ ਪਿੰਡ ਚੌਹੜਾ ਦੇ ਨਜ਼ਦੀਕ ਪੁੱਜਾ ਤਾਂ ਚਾਰ ਅਣਪਛਾਤੇ ਵਿਅਕਤੀਆਂ (Four unidentified persons) ਵੱਲੋਂ ਉਸ ਦਾ ਪਿੱਛਾ ਕਰਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਉਸ ਦਾ ਕੀਮਤੀ ਸਾਮਾਨ ਕਾਗਜ਼ਾਤ ਅਤੇ ਅੱਠ ਹਜ਼ਾਰ ਰੁਪਏ ਦੇ ਕਰੀਬ ਨਕਦੀ ਖੋਹ ਕੇ ਹਮਲਾਵਰ ਫ਼ਰਾਰ ਹੋ ਗਏ। ਮਾਮਲੇ ਉੱਤੇ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਖੰਗਾਲ ਕੇ ਲੁਟੇਰਿਆਂ ਨੂੰ ਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।