ਕੋਰੀਅਰ ਡਿਲੀਵਰੀ ਕਰਨ ਵਾਲੇ ਮੁੰਡੇ ਦੀ ਨਾਲ ਹੋਈ ਲੁੱਟ ਖੋਹ - Courier delivery boy robbed in Tarn Taran
🎬 Watch Now: Feature Video
ਤਰਨਤਾਰਨ: ਪੰਜਾਬ ਵਿੱਚ ਲਗਾਤਾਰ ਵੱਧ ਰਹੀਆਂ ਲੁੱਟ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਦੀ ਇੱਕ ਤਸਵੀਰ ਤਰਨਤਾਰਨ (Tarn Taran) ਤੋਂ ਸਾਹਮਣੇ ਆਈ ਹੈ। ਜਿੱਥੇ ਕੁਝ ਹਥਿਆਰ ਬੰਦ ਲੁਟੇਰਿਆਂ ਨੇ ਇੱਕ ਕੋਰੀਅਰ ਡਿਲੀਵਰੀ ਕੰਪਨੀ ਦੇ ਮੁਲਾਜ਼ਮ (Employees of Courier Delivery Company) ਨਾਲ ਕੁੱਟਮਾਰ ਕਰਕੇ ਉਸ ਤੋਂ 22 ਹਜ਼ਾਰ ਦੀ ਨਕਦੀ ਅਤੇ ਕੁਝ ਹੋਰ ਸਮਾਨ ਦੀ ਲੁੱਟ ਕੀਤੀ ਹੈ। ਇਸ ਮੌਕੇ ਮੁਲਜ਼ਮਾਂ ਨੇ ਇਸ ਮੁਲਾਜ਼ਮ ‘ਤੇ ਤੇਜ਼ਧਾਰ ਹਥਿਆਰਾ ਨਾਲ ਹਮਲਾ (Assault with a sharp weapon) ਵੀ ਕੀਤਾ ਹੈ। ਪੀੜਤ ਨੇ ਦੱਸਿਆ ਕਿ ਜਦ ਮੈਂ ਪਿੰਡ ਨਾਰਲੀ ਤੋਂ ਧੁੰਨ ਦੇ ਨਜ਼ਦੀਕ ਪੁੱਜਿਆ ਤਾਂ ਪਿਛੇ ਆਏ ਚਾਰ ਅਣਪਛਾਤੇ ਲੁਟੇਰਿਆਂ ਨੇ ਉਸ ਨੂੰ ਦਾਤਰ ਮਾਰ ਕੇ ਜ਼ਖ਼ਮੀ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ।