ਜ਼ੀਰਾ ਦੇ ਪਿੰਡ ਸ਼ਾਹਵਾਲਾ 'ਚ ਕੀਤੀ ਗਈ ਕੋਰੋਨਾ ਟੈਸਟਿੰਗ - ਡਾ. ਰਮਨਦੀਪ ਕੌਰ
🎬 Watch Now: Feature Video
ਫਿਰੋਜ਼ਪੁਰ:ਜ਼ੀਰਾ ਦੇ ਪਿੰਡ ਸ਼ਾਹਵਾਲਾ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰੋਨਾ ਮਹਾਂਮਾਰੀ ਦੀ ਟੈਸਟਿੰਗ ਕੀਤੀ ਗਈ ਹੈ। ਜਿਸ ਦੌਰਾਨ ਡਾ. ਰਮਨਦੀਪ ਕੌਰ ਨੇ ਦੱਸਿਆ ਹੈ ਕਿ ਪਹਿਲੇ ਗੇੜ ਵਿਚ ਸ਼ਹਿਰਾਂ ਵਿਚ ਕੋਰੋਨਾ ਦੇ ਮਰੀਜ਼ ਜ਼ਿਆਦਾ ਵਧੇ ਸਨ ਅਤੇ ਹੁਣ ਦੂਜੇ ਗੇੜ ਵਿਚ ਪਿੰਡਾਂ ਵਿਚ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ।ਇਸ ਮੌਕੇ ਪੌਜ਼ੀਟਿਵ ਆਏ ਵਿਅਕਤੀਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਫਤਿਹ ਕਿੱਟਾਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਘਰ ਵਿਚ ਕੁਆਰੰਟੀਨ ਕੀਤਾ ਜਾ ਰਿਹਾ ਹੈ।ਡਾਕਟਰ ਰਮਨਦੀਪ ਕੌਰ ਨੇ ਕਿਹਾ ਹੈ ਕਿ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੈਕਸੀਨ ਜ਼ਰੂਰ ਲਗਵਾਉਣ ਤਾਂ ਕੋਰੋਨਾ ਤੋਂ ਬਚਿਆ ਜਾ ਸਕੇ।