ਕਾਂਗਰਸ ਦੇ ਮਹਿਲਾ ਵਿੰਗ ਨੇ ਕੇਂਦਰ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ - ਮਹਿੰਗਾਈ ਦਿਨੋ-ਦਿਨ ਵਧਦੀ
🎬 Watch Now: Feature Video
ਜਲੰਧਰ: ਮਹਿੰਗਾਈ ਨੂੰ ਲੈ ਕੇ ਕਾਂਗਰਸ (Congress)ਦੀ ਮਹਿਲਾ ਟੀਮ ਨੇ ਇੱਕ ਰੋਸ ਮਾਰਚ (Ross March)ਕੱਢਿਆ।ਇਸ ਮੌਕੇ ਮਹਿਲਾ ਨੇ ਆਪਣੇ ਸਿਰ ਉਤੇ ਕਾਗਜ ਦੇ ਗੈਸ ਸਿਲੰਡਰ ਰੱਖ ਪ੍ਰਦਰਸ਼ਨ ਕੀਤਾ।ਪ੍ਰਦਰਸ਼ਨ ਦੌਰਾਨ ਇਨ੍ਹਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।ਇਸ ਮੌਕੇ ਕਾਂਗਰਸ ਦੀ ਮਹਿਲਾ ਆਗੂ ਜਸਲੀਨ ਸੇਠੀ ਨੇ ਕਿਹਾ ਕਿ ਮਹਿੰਗਾਈ ਦਿਨੋ-ਦਿਨ ਵਧਦੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਜੋ ਸਿਲੰਡਰ ਕੁਝ ਸਾਲ ਪਹਿਲੇ ਚਾਰ ਸੌ ਰੁਪਏ ਦਾ ਮਿਲਦਾ ਸੀ। ਉਹ ਹੁਣ 900 ਰੁਪਏ ਦਾ ਹੋ ਗਿਆ ਹੈ।ਜਿਸ ਨਾਲ ਉਹ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ।