ਧੂਰੀ ਦੇ ਸਰਕਾਰੀ ਹਸਪਤਾਲ ਵਿੱਚ ਹੋਈ ਕੋਰੋਨਾ ਵੈਕਸੀਨੇਸ਼ਨ ਦੀ ਸ਼ੁਰੂਆਤ
🎬 Watch Now: Feature Video
ਸੰਗਰੂਰ: ਕੋਵਿਡ-19 ਦੇ ਚਲਦੇ ਜਿਥੇ ਫੇਰ ਤੋਂ ਕਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਸਕਤੇ ਵਿਚ ਆ ਗਿਆ ਹੈ ਜਿਸ ਦੇ ਤਹਿਤ ਅੱਜ ਧੂਰੀ ਵਿਖੇ ਸਰਕਾਰੀ ਹਸਪਤਾਲ ਵਿਚ ਫਰੰਟਲਾਇਨ ਯੋਧਿਆਂ ਦਾ ਟੀਕਾਕਰਨ ਸੰਗਰੂਰ ਦੇ ਚੀਫ ਮੈਡੀਕਲ ਅਫਸਰ ਅੰਜਨਾ ਗੁਪਤਾ ਅਗਵਾਈ ਹੇਠ ਧੂਰੀ ਦੀ ਸੀਨੀਅਰ ਮੈਡੀਕਲ ਅਫ਼ਸਰ ਰਿਸ਼ਮਾ ਭੋਰਾ ਦੁਆਰਾ ਇਹ ਵੈਕਸੀਨ ਦੇ ਟੀਕੇ ਲਗਾਏ ਗਏ। ਉਨ੍ਹਾਂ ਨੇ ਕਿਹਾ ਕਿ ਇਹ ਟੀਕਾਕਰਨ ਲਗਾਤਾਰ ਜਾਰੀ ਹੈ ਪਰ 110 ਫਰੰਟਲਾਇਨ ਯੋਧਿਆਂ ਨੂੰ ਇਹ ਲਗਾਇਆ ਗਿਆ ਹੈ ਜਿਸ ਵਿੱਚ ਰੇਲਵੇ ਪੁਲਿਸ, ਅਤੇ ਹੋਰ ਦਫਤਰਾਂ ਦੇ ਅਧਿਕਾਰੀਆਂ ਨੂੰ ਇਹ ਲਗਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹ ਵੈਕਸੀਨੇਸ਼ਨ ਹਰ ਇੱਕ ਵਿਅਕਤੀ ਨੂੰ ਲਗਵਾਉਣਾ ਚਾਹੀਦਾ ਹੈ।