ਸਿਵਲ ਸਰਜਨ ਦੇ ਦਫ਼ਤਰ ਦੀ ਛੱਤ ਡਿੱਗੀ, ਦੂਜੇ ਪਾਸੇ ਧਰਮਸੋਤ ਦੇ ਦਾਅਵੇ, ਵੇਖੋ ਵੀਡੀਓ
🎬 Watch Now: Feature Video
ਪਟਿਆਲਾ ਦੇ ਸਿਹਤ ਵਿਭਾਗ ਸਿਵਲ ਸਰਜਨ ਦੇ ਦਫ਼ਤਰ ਦੀ ਇਮਾਰਤ ਇੰਨੀ ਖ਼ਸਤਾ ਹੋ ਚੁੱਕੀ ਹੈ ਕਿ ਮੀਂਹ ਤੋਂ ਬਾਅਦ ਕਮਰਿਆਂ ਦੀ ਛੱਤ ਡਿੱਗ ਪਈ ਹੈ। ਸੂਬੇ ਭਰ ਵਿੱਚ ਮੀਂਹ ਦੇ ਚੱਲਦਿਆਂ ਹੜ੍ਹ ਵਰਗੇ ਹਾਲਾਤ ਬਣੇ ਹੋਏ ਸੀ। ਇਨ੍ਹਾਂ ਸਥਿਤੀਆਂ ਵਿੱਚ ਕਈ ਜ਼ਿਲ੍ਹਿਆਂ ਵਿੱਚ ਆਮ ਜਨਤਾ ਦੇ ਘਰ ਤਾਂ ਡਿੱਗੇ ਹੀ ਹਨ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲੇ ਸਿਵਲ ਸਰਜਨ ਦਾ ਦਫ਼ਤਰ ਵੀ ਸੁਰੱਖਿਅਤ ਨਹੀਂ ਰਿਹਾ। ਮੀਂਹ ਤੋਂ ਬਾਅਦ ਦਫ਼ਤਰ ਦੀ ਛੱਤ ਢੇਹਿ ਢੇਰੀ ਹੋ ਗਈ।
ਗ਼ਨੀਮਤ ਰਿਹਾ ਕਿ ਉਸ ਸਮੇਂ ਉੱਥੇ ਕੋਈ ਮੌਜੂਦ ਨਹੀਂ ਸੀ ਤੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਜਿੱਥੇ ਇਸ ਘਟਨਾ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ੍ਹ-ਖੋਲ੍ਹ ਕੀਤੀ ਹੈ, ਉੱਥੇ ਹੀ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਸੁਰੱਖਿਆ ਦੇ ਦਾਅਵੇ ਕਰਦੇ ਨਜ਼ਰ ਆ ਰਹੇ ਹਨ।