ਸਪੋਰਟਸ ਸਕੂਲ ’ਚ ਬੱਚਿਆਂ ਨੂੰ ਖਾਣਾ ਮਿਲਣਾ ਹੋਇਆ ਬੰਦ, ਮਾਪਿਆਂ ਨੇ ਘੇਰੀ ਸਰਕਾਰ ! - Sports School Ghuda at bathinda
🎬 Watch Now: Feature Video

ਬਠਿੰਡਾ: ਬਾਦਲ ਸਰਕਾਰ ਸਮੇਂ ਘੁੱਦਾ ਵਿਖੇ ਸਪੋਰਟਸ ਸਕੂਲ ਖੋਲ੍ਹਿਆ ਗਿਆ ਸੀ ਜਿੱਥੇ ਕਿ ਖਿਡਾਰੀ ਵਿਦਿਆਰਥੀਆਂ ਨੂੰ ਮੁਫਤ ਵਿੱਚ ਪੜ੍ਹਾਈ, ਖਾਣਾ ਅਤੇ ਰਹਿਣ ਲਈ ਹੋਸਟਲ ਉਪਲੱਬਧ ਕਰਵਾਏ ਜਾਂਦੇ ਸਨ। ਪਰ ਪਿਛਲੀਆਂ ਸਰਕਾਰਾਂ ਵੱਲੋਂ ਇਸ ਸਕੂਲ ਨੂੰ ਫੰਡ ਦੇਣੇ ਬੰਦ ਕਰ ਦਿੱਤੇ ਗਏ ਹਨ ਜਿਸ ਕਰਕੇ ਉਥੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਖਾਣਾ ਨਹੀਂ ਮਿਲ ਰਿਹਾ। ਇਸਦੇ ਰੋਸ ਵਜੋਂ ਵਿਦਿਆਰਥੀਆਂ ਦੇ ਵਾਰਸਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਕਿਹਾ ਕਿ ਬਿਲਡਿੰਗ ਬਹੁਤ ਸ਼ਾਨਦਾਰ ਬਣੀ ਹੈ। ਪਹਿਲਾਂ ਇੱਥੇ ਵਧੀਆ ਪੜ੍ਹਾਈ ਅਤੇ ਖਾਣਾ ਵਿਦਿਆਰਥੀਆਂ ਲਈ ਮਿਲਦਾ ਸੀ ਪਰ ਹੁਣ ਵਿਦਿਆਰਥੀਆਂ ਨੂੰ ਆਪਣੇ ਖਰਚੇ ਤੇ ਖਾਣਾ ਉਪਲੱਬਧ ਕਰਵਾਇਆ ਜਾ ਰਿਹਾ ਹੈ। ਮਾਪਿਆਂ ਨੇ ਕਿਹਾ ਕਿ ਗ਼ਰੀਬ ਵਿਦਿਆਰਥੀਆਂ ਦੇ ਮਾਪਿਆਂ ਨੂੰ ਖਾਣਾ ਉਪਲੱਬਧ ਕਰਵਾਉਣ ਲਈ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਵਿਦਿਆਰਥੀਆਂ ਨੂੰ ਸਾਰੀਆਂ ਸਹੂਲਤਾਂ ਪਹਿਲਾਂ ਦੀ ਤਰ੍ਹਾਂ ਮੁਫਤ ਦਿੱਤੀਆਂ ਜਾਣ।
TAGGED:
ਘੁੱਦਾ ਵਿਖੇ ਸਪੋਰਟਸ ਸਕੂਲ