ਜੱਸੀ ਕਤਲ ਕਾਂਡ: 19 ਸਾਲ ਬਾਅਦ ਮਾਂ ਤੇ ਮਾਮੇ ਵਿਰੁੱਧ ਦੋਸ਼ ਤੈਅ - sangrur crime news
🎬 Watch Now: Feature Video
ਜੱਸੀ ਕਤਲ ਕਾਂਡ ਮਾਮਲੇ ਵਿੱਚ ਸੰਗਰੂਰ ਅਦਾਲਤ ਨੇ ਜੱਸੀ ਦੀ ਮਾਂ ਤੇ ਮਾਮੇ ਉੱਤੇ ਚਾਰਜ ਫਰੇਮ ਕਰ ਦਿੱਤਾ ਹੈ ਜਿਸ ਦੀ ਅਗਲੀ ਸੁਣਵਾਈ ਲਈ ਤਰੀਕ 5 ਅਕਤੂਬਰ ਦਿੱਤੀ ਗਈ। ਦੱਸ ਦਈਏ ਕਿ 19 ਸਾਲ ਪਹਿਲਾ ਜਸਵਿੰਦਰ ਕੌਰ ਸਿੱਧੂ ਉਰਫ ਜੱਸੀ ਸਿੱਧੂ ਦੇ ਹੋਏ ਕਤਲ ਦੇ ਮਾਮਲੇ ਵਿੱਚ ਇਕ ਨਾਵਾਂ ਮੋੜ ਸਾਹਮਣੇ ਆਇਆ ਹੈ। ਜੱਸੀ ਸਿੱਧੂ ਨੇ ਸੁਖਵਿੰਦਰ ਸਿੰਘ ਮਿੱਠੂ ਨਾਂਅ ਦੇ ਮੁੰਡੇ ਨਾਲ ਕੈਨੇਡਾ ਤੋਂ ਆ ਕੇ ਪੰਜਾਬ ਵਿੱਚ ਪ੍ਰੇਮ ਵਿਆਹ ਕੀਤਾ ਸੀ। ਇਸ ਤੋ ਬਾਅਦ ਜੱਸੀ ਦੀ ਮਾਂ ਅਤੇ ਉਸ ਦੇ ਮਾਮੇ ਨੇ ਜੱਸੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਮੁੰਡੇ ਮਿੱਠੂ ਨੂੰ ਅਧਮਰਾ ਕਰ ਕੇ ਸੁੱਟ ਦਿੱਤਾ ਸੀ। ਬਾਅਦ ਵਿੱਚ ਮਾਮਲੇ ਦੀ ਜਦੋ ਪੂਰੀ ਜਾਂਚ ਹੋਈ ਤਾਂ ਪਤਾ ਲਗਾ ਕਿ ਜੱਸੀ ਦੇ ਮਾਮੇ ਅਤੇ ਉਸ ਦੀ ਮਾਂ ਨੇ ਹੀ ਜੱਸੀ ਨੂੰ ਮਾਰਨ ਲਈ ਸੁਪਾਰੀ ਦਿਤੀ ਸੀ।