ਤੇਜ਼ ਰਫ਼ਤਾਰ ਕਾਰ ਸੜਕ ਹਾਦਸਾ ਦਾ ਸ਼ਿਕਾਰ, ਇੱਕ ਦੀ ਮੌਤ - ਸਿਵਲ ਹਸਪਤਾਲ ਤਰਨਤਾਰਨ
🎬 Watch Now: Feature Video
ਤਰਨਤਾਰਨ: ਰਸੂਲਪੁਰ ਨਹਿਰਾਂ ਦੇ ਕੋਲ ਕਾਰ ਦਾ ਸੰਤੁਲਨ ਵਿਗੜਨ ਨਾਲ ਕਾਰ ਰੁੱਖ ਨਾਲ ਟਕਰਾਈ ਖੇਮਕਰਨ (Khemkaran) ਵਾਸੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਾਕਰੀ ਮੁਤਾਬਿਕ ਮ੍ਰਿਤਕ ਮਾਤਾ ਵੈਸ਼ਣੋ ਦੇਵੀ ਤੋਂ ਦਰਸ਼ਨ ਕਰਕੇ ਵਾਪਸ ਪਰਤ ਰਹੇ ਹਨ, ਕਿ ਖੇਮਕਰਨ ਵਾਸੀ ਦੀ ਰਸੂਲਪੁਰ ਨਹਿਰਾਂ ਦੇ ਨਜ਼ਦੀਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਰੁੱਖ ਨਾਲ ਜਾ ਟਕਰਾਈ। ਹਾਦਸੇ ਵਿੱਚ ਮ੍ਰਿਕਤ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖ਼ਮੀਂ ਹੋ ਗਈ, ਮ੍ਰਿਤਕ ਵਿਅਕਤੀ ਦੀ ਪਹਿਚਾਣ ਸੁਖਵਿੰਦਰ ਕੁਮਾਰ ਉਰਫ ਸ਼ੇਰਾ ਸ਼ਰਮਾ ਪੁੱਤਰ ਰਮੇਸ ਕੁਮਾਰ ਵਾਸੀ ਖੇਮਕਰਨ ਦੇ ਰੂਪ ਵਿੱਚ ਹੋਈ ਹੈ। ਉਧਰ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਰਨਤਾਰਨ (Civil Hospital Tarn Taran) ਵਿਖੇ ਭੇਜ ਦਿੱਤਾ ਗਿਆ ਹੈ।