ਬਰਨਾਲਾ 'ਚ ਸਾਹਿਤਕ ਸਮਾਗਮ ਦੌਰਾਨ ਕਿਤਾਬ ਕੀਤੀ ਰਿਲੀਜ਼ - ਭਰੂਣ ਹੱਤਿਆ
🎬 Watch Now: Feature Video
ਬਰਨਾਲਾ:ਮਾਲਵਾ ਸਾਹਿਤ ਸਭਾ ਬਰਨਾਲਾ ਦੇ ਵੱਲੋਂ ਕਿਤਾਬ ਰਿਲੀਜ਼ (Book Release)ਅਤੇ ਸਨਮਾਨ ਸਮਾਰੋਹ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਕਿਤਾਬਾਂ ਦੇ ਜ਼ਰੀਏ ਸਾਹਿਤ ਨਾਲ ਜੁੜਣ ਲਈ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਦੇ ਉਨ੍ਹਾਂ ਦੀ ਨਵੀਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਇਸ ਕਿਤਾਬ ਰਿਲੀਜ਼ ਸਨਮਾਨ ਸਮਾਰੋਹ ਵਿੱਚ ਭਾਰੀ ਗਿਣਤੀ ਵਿੱਚ ਬੁੱਧੀਜੀਵੀ ਅਤੇ ਸਾਹਿਤਕਾਰਾਂ ਨੇ ਭਾਗ ਲਿਆ। ਲੇਖਕ ਬਘੇਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਕਿਤਾਬਾਂ ਵਿੱਚ ਪੰਜਾਬ ਨਾਲ ਜੁੜੇੇ ਸਰਗਰਮ ਮੁੱਦੇ ਜਿਵੇਂ ਬਰਗਾੜੀ ਕਾਂਡ, ਪਾਣੀ ਦਾ ਮੁੱਦਾ, ਕਿਸਾਨੀ ਮੁੱਦਾ, ਲੜਕੀਆਂ ਉੱਤੇ ਤੇਜਾਬ ਸੁੱਟਣ ਦਾ ਮੁੱਦਾ, ਭਰੂਣ ਹੱਤਿਆ, ਬੱਚੀਆਂ ਨਾਲ ਬਲਾਤਕਾਰ ਵਰਗੇ ਮੁੱਦਿਆਂ ਨੂੰ ਚੁੱਕਕੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਲੋਕਾਂ ਨੂੰ ਜਾਗਰੂਕ (Aware)ਕਰਨ ਦੀ ਕੋਸ਼ਿਸ਼ ਕੀਤੀ ਗਈ।