ਦਰੱਖਤ 'ਤੇ ਲਟਕਦੀਆਂ ਮਿਲੀਆਂ ਕੁੜੀ ਮੁੰਡੇ ਦੀਆਂ ਲਾਸ਼ਾਂ !
ਫਿਰੋਜ਼ਪੁਰ: ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਵਿੱਚ ਉਸ ਸਮੇਂ ਸਨਸਨੀ ਫੈਲ ਗਈ। ਜਦੋਂ ਪਿੰਡ ਹਸਤੇ ਕੇ ਦੇ ਨਜਦੀਕ ਨਹਿਰ ਕਿਨਾਰੇ ਇੱਕ ਦਰੱਖਤ ਨਾਲ 2 ਲਾਸ਼ਾਂ ਲਟਕਦੀਆਂ ਪਾਈਆਂ ਗਈਆਂ। ਇਸ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ ਦੇ ਪਿੰਡ ਹਸਤੇ ਕੇ ਦੇ ਨਜਦੀਕ ਦਰੱਖਤ ਨਾਲ ਲਟਕਦੀਆਂ ਮੁੰਡੇ ਕੁੜੀ ਦੀਆਂ ਲਾਸ਼ਾਂ ਪਾਈਆਂ ਮਿਲੀਆਂ ਹਨ। ਜਿਸ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲੀ ਹੋਈ ਹੈ। ਦੂਸਰੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਨਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।