ਬੁਢਾਪਾ ਪੈਨਸ਼ਨਾਂ ਦੇ ਆਏ ਨੋਟਿਸਾਂ ਨੂੰ ਲੈ ਕੇ ਬੀਕੇਯੂ ਡਕੌਂਦਾ ਨੇ ਲਗਾਈਆਂ ਡੀਸੀ ਦਫ਼ਤਰ ਅੱਗੇ ਧਰਨਾ - ਭਾਰਤੀ ਕਿਸਾਨ ਯੂਨੀਅਨ ਡਕੌਂਦਾ
🎬 Watch Now: Feature Video
ਮਾਨਸਾ: ਬੁਢਾਪਾ ਪੈਨਸ਼ਨਾਂ ਦੇ ਆਏ ਨੋਟਿਸਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਡੀਸੀ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਇਸ ਸਬੰਧੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਪਿੰਡਾ ਦੇ ਸਿਆਸੀ ਲੋਕਾਂ ਨੇ ਪੈਨਸ਼ਨਾਂ ਨੇ ਵੋਟਾਂ ਦੇ ਲਾਗੇ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਤੋਂ ਅਧਾਰ ਕਾਰਡ ਲੈ ਕੇ ਅੰਗੂਠਾ ਲਗਵਾ ਕੇ ਪੈਨਸ਼ਨਾਂ ਬਣਾ ਦਿੱਤੀਆਂ। ਉਨ੍ਹਾਂ ਕਿਹਾ ਕਿ ਪਿੰਡਾਂ ਵੱਸਿਆਂ ਨੂੰ ਪੈਨਸ਼ਨਾਂ ਦਾ ਲਾਲਚ ਦੇ ਕੇ ਵੋਟਾਂ ਪਵਾ ਲਈਆਂ ਅਤੇ ਸਰਕਾਰ ਨੇ ਉਨ੍ਹਾਂ ਨੂੰ ਜਿੰਮੇਵਾਰ ਠਹਿਰਾ ਦਿੱਤਾ ਹੈ। ਉਨ੍ਹਾਂ ਕਹਿਣਾ ਹੈ ਕਿ ਇਹ ਨੋਟਿਸ ਉਨ੍ਹਾਂ ਨੂੰ ਭੇਜਣੇ ਚਾਹੀਦੇ ਹਨ, ਜਿਨ੍ਹਾਂ ਨੇ ਪੈਨਸ਼ਨਾਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਨੋਟਿਸ ਨੂੰ ਰੱਦ ਕਰਵਾਉਣ ਲਈ ਅਤੇ ਜਿਨ੍ਹਾਂ ਨੇ ਇਹ ਪੈਨਸ਼ਨਾਂ ਬਣਾਈਆਂ ਹਨ ਉਨ੍ਹਾਂ ਨੂੰ ਸਜ਼ਾ ਦਵਾਉਣ ਲਈ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ।