ਜਲੰਧਰ ਵਿਖੇ ਭਾਜਪਾ ਨੇ ਸ਼ੁਰੂ ਕੀਤੀ 2024 ਲੋਕ ਸਭਾ ਚੋਣਾਂ ਦੀ ਤਿਆਰੀ - Preparation of Jalandhar Lok Sabha seat
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15790401-83-15790401-1657502131334.jpg)
ਜਲੰਧਰ: ਇੱਕ ਪਾਸੇ ਜਿੱਥੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Assembly elections in Punjab) ਨੂੰ ਹੋਏ ਹਾਲੇ ਚਾਰ ਕੁ ਮਹੀਨੇ ਹੋਏ ਹਨ, ਉੱਧਰ ਹੋਣ ਭਾਰਤੀ ਜਨਤਾ ਪਾਰਟੀ (Bharatiya Janata Party) ਵੱਲੋਂ 2024 ਦੀਆਂ ਚੋਣਾਂ ਲਈ ਆਪਣੀ ਪਾਰਟੀ ਦੇ ਨੇਤਾਵਾਂ ਦੀ ਹੁਣ ਤੋਂ ਹੀ ਡਿਊਟੀ ਲਗਾ ਦਿੱਤੀ ਗਈ ਹੈ। ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਿਸੇ ਗੱਲ ਦੀ ਕੋਈ ਕਮੀ ਨਾ ਰਹੇ। ਇਸੇ ਦੇ ਚੱਲਦੇ ਭਾਜਪਾ ਹਾਈ ਕਮਾਨ (BJP High Command) ਵੱਲੋਂ ਜਲੰਧਰ ਲੋਕ ਸਭਾ ਸੀਟ (Preparation of Jalandhar Lok Sabha seat) ਦੀ ਤਿਆਰੀ ਲਈ ਸਾਧਵੀ ਨਿਰੰਜਨ ਜੋਤੀ ਜੋ ਕਿ ਕੇਂਦਰੀ ਰਾਜ ਮੰਤਰੀ ਵੀ ਨੇ ਨੂੰ ਜਲੰਧਰ ਭੇਜਿਆ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਵੱਲੋਂ ਵਪਾਰੀ ਵਰਗ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੀਆਂ ਮੁਸ਼ਕਲਾ ਸੁਣੀਆਂ ਅਤੇ ਜਲਦ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ।