ਅੰਮ੍ਰਿਤਸਰ ’ਚ ਭਾਜਪਾ ਉਮੀਦਵਾਰਾਂ ਦਾ ਨਹੀਂ ਲੱਗਣ ਦਿੱਤਾ ਬੂਥ - ਖੇਤੀ ਕਾਨੂਨਾਂ
🎬 Watch Now: Feature Video
ਅੰਮ੍ਰਿਤਸਰ: ਖੇਤੀ ਕਾਨੂਨਾਂ ਕਾਰਨ ਭਾਜਪਾ ਦੇ ਉਮੀਦਵਾਰਾਂ ਨੂੰ ਭਾਰੀ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਮ੍ਰਿਤਸਰ ਦੇ ਵਾਰਡ ਨੰਬਰ 37 ਵਿੱਚ ਕਿਸਾਨ ਜਥੇਬੰਦੀਆਂ ਨੇ ਭਾਜਪਾ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਤੇ ਉਨ੍ਹਾਂ ਦਾ ਬੂਥ ਵੀ ਨਹੀਂ ਲੱਗਣ ਦਿੱਤਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸੀਂ ਭਾਜਪਾ ਦਾ ਵਾਰਡ ਵਿੱਚ ਕਿਤੇ ਵੀ ਬੂਥ ਨਹੀਂ ਲੱਗਣ ਦਿੱਤਾ ਗਿਆ ਤੇ ਨਾ ਹੀ ਕੀਤੇ ਬੂਥ ਲੱਗਣ ਦੇਵਾਂਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਕੇਂਦਰ ਦੀ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਉਨ੍ਹਾਂ ਦਾ ਇਹ ਵਿਰੋਧ ਜਾਰੀ ਰਹੇਗਾ। ਨਾਲ ਹੀ ਕਿਹਾ ਕਿ ਜੋ ਅਜੇ ਵੀ ਭਾਜਪਾ ਦਾ ਸਾਥ ਦੇ ਰਹੇ ਹਨ ਉਹ ਦੇਸ਼ ਵਿਦਰੋਹੀ ਹਨ।