ਨਸ਼ਿਆਂ ਖ਼ਿਲਾਫ਼ ਇਸ ਸੰਸਥਾ ਨੇ ਕੱਢੀ ਬਾਈਕ ਰੈਲੀ - ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਅਪੀਲ
🎬 Watch Now: Feature Video
ਤਰਨਤਾਰਨ: ਤਰਨਤਾਰਨ ਜ਼ਿਲ੍ਹੇ (Tarn Taran District) ਤੋਂ ਸ਼ੁਰੂ ਹੋਈ ਜੀ.ਓ.ਜੀ. ਵੱਲੋਂ ਨਸ਼ਾ ਛਡਾਓ ਰੈਲੀ (De-addiction rally) ਭਿੱਖੀਵਿੰਡ ਵਿਖੇ ਪਹੁੰਚੀ, ਜਿੱਥੇ ਕਿ ਜੀ.ਓ.ਜੀ. ਵੱਲੋਂ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਅਪੀਲ (Appeal to the youth to quit drugs) ਕੀਤੀ ਗਈ, ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀ.ਓ.ਜੀ. ਸਾਬਕਾ ਕਰਨਲ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਨਸ਼ਿਆਂ ਦਾ 6ਵਾਂ ਦਰਿਆ ਪੂਰੇ ਪੰਜਾਬ ਅੰਦਰ ਹੋਰ ਵੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਸਮੇਂ ਦੀਆਂ ਸਰਕਾਰਾਂ ਤਾਂ ਕੋਸ਼ਿਸ਼ ਕਰ ਰਹੀ ਹਨ, ਪਰ ਇਹ ਦਰਿਆ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਇਸ ਦਰਿਆ ਵਿੱਚ ਪੰਜਾਬ ਦੀ ਨੌਜਵਾਨ ਪੀੜ੍ਹੀ ਰੁੜ੍ਹਦੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ੇ ਦਾ ਤਿਆਗ ਕਰਨ।