ਸਾਈਕਲ ਰੈਲੀ ਕਰਕੇ ਨਸ਼ੇ ਖ਼ਿਲਾਫ਼ ਲੋਕਾਂ ਨੂੰ ਕੀਤਾ ਜਾਗਰੂਤ - ਐੱਸ.ਡੀ.ਐੱਮ. ਹਰਬੰਸ ਸਿੰਘ
🎬 Watch Now: Feature Video
ਗੜ੍ਹਸ਼ੰਕਰ: ਪੰਜਾਬ ਪੁਲਿਸ ਵੱਲੋਂ ਨਸ਼ਿਆਂ (Drugs) ਦੇ ਖ਼ਿਲਾਫ਼ (Against) ਚਲਾਈ ਗਈ ਜਾਗਰੂਕਤਾ ਅਭਿਆਨ ਦੇ ਤਹਿਤ ਸਾਈਕਲ ਕਲੱਬ ਗੜ੍ਹਸ਼ੰਕਰ ਦੇ ਸਹਿਯੋਗ ਦੇ ਨਾਲ ਡੀ.ਐੱਸ.ਪੀ. ਦਫ਼ਤਰ (DSP Office) ਤੱਕ ਇੱਕ ਸਾਈਕਲ ਰੈਲੀ ਕੱਢੀ ਗਈ। ਜੋ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਪਿੰਡ ਪਨਾਮ ਤੱਕ ਪੁੱਜੀ। ਇਸ ਸਾਈਕਲ ਰੈਲੀ ਦੇ ਵਿੱਚ ਐੱਸ.ਡੀ.ਐੱਮ. ਹਰਬੰਸ ਸਿੰਘ, ਸਹਾਇਕ ਪੁਲਿਸ ਕਪਤਾਨ ਤੁਸ਼ਾਰ ਗੁਪਤਾ ਅਤੇ ਇਕਬਾਲ ਸਿੰਘ ਐੱਸ.ਐੱਚ.ਓ. ਮੁੱਖ ਤੌਰ ‘ਤੇ ਸ਼ਾਮਲ ਰਹੇ। ਮੀਡੀਆ ਨਾਲ ਗੱਲਬਾਤ ਦੌਰਾਨ ਇਨ੍ਹਾਂ ਤਿੰਨੇ ਪ੍ਰਸ਼ਾਸਨਿਕ ਅਫ਼ਸਰਾਂ (Officers) ਨੇ ਕਿਹਾ, ਕਿ ਨਸ਼ਾ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ। ਅੱਜ ਇਸ ਸਾਈਕਲ ਰੈਲੀ ਕਰਕੇ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਸੂਚੇਤ ਕੀਤਾ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਨਸ਼ੇ ਤੋਂ ਦੂਰ ਕੀਤਾ ਜਾ ਸਕੇ।