ਪਟਿਆਲਾ: ਬੀ.ਐਡ ਵਿਦਿਆਰਥੀਆਂ ਦਾ ਸਰਕਾਰ ਵਿਰੁੱਧ ਰੋਸ, ਵੇਖੋ ਵੀਡੀਓ - ਪੰਜਾਬੀ ਯੂਨੀਵਰਸਿਟੀ
🎬 Watch Now: Feature Video
ਬੀ.ਐਡ ਦੇ ਵਿਦਿਆਰਥੀ 3 ਮਹੀਨੇ ਦੇ ਅਧਿਆਪਕ ਅਭਿਆਸ (ਟੀ.ਪੀ) ਲਈ 30 ਕਿਲੋਮੀਟਰ ਦੇ ਘੇਰੇ ਵਿੱਚ ਆਉਣ ਵਾਲੇ ਕਿਸੇ ਵੀ ਸਰਕਾਰੀ ਸਕੂਲ ਵਿੱਚ ਜਾਂਦੇ ਸਨ, ਪਰ ਨਵੀਂ ਸੂਚੀ ਵਿੱਚ ਸਰਕਾਰ ਨੇ 80-90 ਕਿਲੋਮੀਟਰ ਵਿੱਚ ਸਥਿਤ ਸਕੂਲਾਂ 'ਚ ਜਾਣ ਲਈ ਆਦੇਸ਼ ਭੇਜੇ। ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਇਸ ਨਵੀਂ ਸੂਚੀ ਨੂੰ ਲੈ ਕੇ ਖ਼ਾਸ ਤੌਰ 'ਤੇ ਲੜਕੀਆਂ ਵਿੱਚ ਭਾਰੀ ਰੋਸ ਹੈ ਤੇ ਉਨ੍ਹਾਂ ਨੇ ਸਰਕਾਰ ਵਿਰੁੱਧ ਜੰਮ ਕੇ ਪ੍ਰਦਰਸ਼ਨ ਕੀਤਾ। ਵਿਦਿਆਰਥਣ ਨੇ ਗੱਲ ਕਰਦਿਆ ਕਿਹਾ ਕਿ ਜਿੱਥੇ ਉਨ੍ਹਾਂ ਦੀ ਡਿਊਟੀ ਲਗਾਈ ਗਈ ਹੈ, ਉਹ ਇਲਾਕਾ ਦੂਰ ਪੈਂਦਾ ਹੈ ਜਿਸ ਕਾਰਨ ਲੜਕੀਆਂ ਲਈ ਆਉਣਾ-ਜਾਣਾ ਮੁਸ਼ਕਿਲ ਹੈ।
ਉਨ੍ਹਾਂ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਡੀਓ ਦਫ਼ਤਰ ਜਾਵੇਗੀ ਅਤੇ ਆਪਣਾ ਮੰਗ ਪੱਤਰ ਦੇਵੇਗੀ। ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਜਾਂ ਜਿੱਥੇ ਉਹ ਪਹਿਲਾਂ ਸਕੂਲਾਂ ਵਿੱਚ ਅਧਿਆਪਕ ਅਭਿਆਸ ਕਰ ਰਹੇ ਹਨ, ਉੱਥੇ ਹੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ।