ਸੜਕ ਹਾਦਸੇ 'ਚ ਨੌਜਵਾਨ ਦੀ ਮੌਤ,ਮਾਮਲਾ ਦਰਜ ਕਰ ਜਾਂਚ ਕੀਤੀ ਸ਼ੁਰੂ - bathinda news
🎬 Watch Now: Feature Video
ਬਠਿੰਡਾ: ਪਿੰਡ ਸ਼ੇਖਪੁਰਾ ਵਿੱਚ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋਣ ਦਾ ਮਮਾਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਗੁਰਵਿੰਦਰ ਸਿੰਘ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮੋਟਰਸਾਈਕਲ 'ਤੇ ਖੇਤਾਂ ਨੂੰ ਜਾ ਰਿਹਾ ਸੀ, ਤੇ ਰਸਤੇ ਵਿੱਚ ਇੱਕ ਅਣਪਛਾਤੀ ਗੱਡੀ ਨਾਲ ਮੋਟਰਸਾਇਕਲ ਦੀ ਟੱਕਰ ਹੋ ਗਈ। ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਦੇਖ ਵਾਹਨ ਚਾਲਕ ਫ਼ਰਾਰ ਹੋ ਗਿਆ। ਨੇੜੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਜਖ਼ਮੀ ਨੌਜਵਾਨ ਨੂੰ ਬਠਿੰਡਾ ਹਸਪਤਾਲ ਲੈ ਕੇ ਜਾਦੇ ਹੋਏ, ਨੌਜਵਾਨ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ। ਪੁਲਿਸ ਨੇ ਇਸ ਮਾਮਲੇ ਨੂੰ ਦਰਜ ਕਰ ਕਰਵਾਈ ਸ਼ੁਰੂ ਕਰ ਦਿੱਤੀ ਹੈ।