ਲੜਾਈ ਦੌਰਾਨ ਹੋਏ ਕਤਲ ਦੇ ਦੋਸ਼ੀ ਪੁਲਿਸ ਗ੍ਰਿਫ਼ਤ 'ਚ - ਬੱਸੀ ਪਠਾਣਾਂ
🎬 Watch Now: Feature Video
ਫ਼ਤਿਹਗੜ੍ਹ ਸਾਹਿਬ: ਹਲਕਾ ਬੱਸੀ ਪਠਾਣਾਂ ਵਿੱਚ ਬੀਤੇ ਦਿਨ ਇੱਕ ਹਾਕੀ ਖਿਡਾਰੀ ਮਹਿਲਾ ਅਤੇ ਉਸਦੇ ਪਰਿਵਾਰ 'ਤੇ ਇੱਕ ਵਿਅਕਤੀ ਨੂੰ ਮਾਰਕੁੱਟ ਕਰਕੇ ਉਸ ਨੂੰ ਮਾਰਨ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਵਿੱਚ ਬੱਸੀ ਪਠਾਣਾਂ ਪੁਲਿਸ ਨੇ ਮਹਿਲਾ ਖਿਡਾਰੀ ਸਮੇਤ ਪਰਿਵਾਰ ਦੇ ਚਾਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ ਅਤੇ ਇਸ ਮਾਮਲੇ ਵਿੱਚ ਪਰਿਵਾਰ ਦੇ ਮੁਖੀ ਸਵਰਨ ਸਿੰਘ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ ਬਾਕੀ ਚਾਰ ਲੋਕਾਂ ਹਾਕੀ ਖਿਡਾਰੀ ਗਗਨਦੀਪ ਕੌਰ, ਉਸ ਦੀ ਮਾਂ ਗੁਰਿੰਦਰ ਕੌਰ, ਭਰਾ ਅਮ੍ਰਿਤਪਾਲ ਸਿੰਘ ਅਤੇ ਮਨਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਵਿੱਚ ਮਨਪ੍ਰੀਤ ਸਿੰਘ ਨਾਬਾਲਿਗ਼ ਹੈ ਜਿਸ ਨੂੰ ਬਾਲ ਸੁਧਾਰ ਘਰ ਲੁਧਿਆਣਾ ਭੇਜ ਦਿੱਤਾ ਗਿਆ ਹੈ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ।