ਨੌਕਰੀ ਦਵਾਉਣ ਦੇ ਬਹਾਨੇ ਪੈਸੇ ਠੱਗਣ ਵਾਲਾ ਮੁਲਜ਼ਮ ਕਾਬੂ - ਰੇਲਵੇ ‘ਚ ਭਰਤੀ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15272245-528-15272245-1652418088292.jpg)
ਪਠਾਨਕੋਟ: ਰੇਲਵੇ ‘ਚ ਭਰਤੀ (Recruitment in Railways) ਕਰਵਾਉਣ ਦੇ ਨਾਮ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਰੇਲਵੇ ‘ਚ ਤੈਨਾਤ ਅਧਿਕਾਰੀ ਨੂੰ ਪਠਾਨਕੋਟ ਪੁਲਿਸ (Pathankot Police) ਵਲੋਂ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੇਲਵੇ ‘ਚ ਤੈਨਾਤ ਅਧਿਕਾਰੀ ਗੈਂਗਮੇਨ ਵਜੋਂ ਨੌਕਰੀ (Job as a gangman) ਕਰਦਾ ਸੀ। ਇਸ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਮਨਦੀਪ ਸਲਗੋਤਰਾ ਨੇ ਦੱਸਿਆ ਕਿ ਰਜਨੀਸ਼ ਕੁਮਾਰ ਨਾਮ ਦੇ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਨੌਕਰੀ ਦਵਾਉਣ ਦੇ ਨਾਮ ‘ਤੇ ਰਾਮ ਸੈਣੀ ਨਾਮ ਦੇ ਵਿਅਕਤੀ ਨੇ ਉਨ੍ਹਾਂ ਤੋਂ ਪੈਸੇ ਮੰਗੇ ਸਨ ਅਤੇ ਉਨ੍ਹਾਂ ਨੇ ਇਹ ਪੈਸੇ ਦੇ ਵੀ ਦਿੱਤੇ ਸਨ, ਪਰ ਹਾਲੇ ਤੱਕ ਨਾ ਤਾਂ ਮੁਲਜ਼ਮ ਨੇ ਪੈਸੇ ਵਾਪਸ ਕੀਤੇ ਹਨ ਅਤੇ ਨਾ ਹੀ ਕੋਈ ਨੌਕਰੀ ਦਵਾਈ ਹੈ।