ਹਰਿਆਣਾ ਦੇ ਸਿਰਸਾ 'ਚ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ - HARYANA SIRSA
🎬 Watch Now: Feature Video
ਹਰਿਆਣਾ/ਸਿਰਸਾ: ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਏਲਨਾਬਾਦ ਦੇ ਪਿੰਡ ਜਮਾਲ ਨੇੜੇ ਸਿਰਸਾ ਵਿੱਚ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ (army helicopter Emergency landing in Sirsa) ਹੋਈ। ਜਿਵੇਂ ਹੀ ਹੈਲੀਕਾਪਟਰ ਖੇਤ 'ਚ ਉਤਰਿਆ ਤਾਂ ਪਿੰਡ ਵਾਸੀਆਂ ਦੀ ਭੀੜ ਲੱਗ ਗਈ। ਫੌਜ ਦਾ ਇਹ ਹੈਲੀਕਾਪਟਰ ਕਰੀਬ 10 ਮਿੰਟ ਰੁਕਿਆ ਰਿਹਾ ਜਿਸ ਤੋਂ ਬਾਅਦ ਇਸ ਨੇ ਉਡਾਨ ਭਰੀ। ਹੈਲੀਕਾਪਟਰ 'ਚ ਮੌਜੂਦ ਫੌਜ ਦੇ ਜਵਾਨਾਂ ਨੇ ਲੋਕਾਂ ਨੂੰ ਨੇੜੇ ਨਹੀਂ ਆਉਣ ਦਿੱਤਾ। ਸਥਾਨਕ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਿੰਡ ਦੇ ਲੋਕਾਂ ਨੇ ਹੈਲੀਕਾਪਟਰ ਦੇ ਲੈਂਡਿੰਗ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਦੱਸਿਆ ਜਾ ਰਿਹਾ ਹੈ ਕਿ ਫੌਜ ਦੇ ਤਿੰਨ ਹੈਲੀਕਾਪਟਰ ਜਮਾਲ ਪਿੰਡ ਦੇ ਉਪਰੋਂ ਲੰਘ ਰਹੇ ਸਨ। ਦੋ ਹੈਲੀਕਾਪਟਰ ਰਵਾਨਾ ਹੋਏ ਪਰ ਇੱਕ ਨੂੰ ਕਿਸੇ ਤਕਨੀਕੀ ਕਾਰਨ ਕਰਕੇ ਮੈਦਾਨ ਵਿੱਚ ਉਤਾਰਨਾ ਪਿਆ। ਬਾਅਦ 'ਚ ਠੀਕ ਕਰ ਕੇ ਉਹ ਵੀ 10 ਮਿੰਟ 'ਚ ਉਥੋਂ ਚਲਾ ਗਿਆ।