Animals: ਬੇਜ਼ੁਬਾਨ ਜਾਨਵਰ 'ਤੇ ਢਾਹਿਆ ਕਹਿਰ, ਪਰਚਾ ਦਰਜ - ਕਰਿਆਨਾ ਸਟੋਰ ਦੇ ਮਾਲਕ
🎬 Watch Now: Feature Video
ਜਲੰਧਰ:ਸੰਤ ਨਗਰ ਵਿਚ ਕਰਿਆਨਾ ਸਟੋਰ ਦੇ ਮਾਲਕ ਨੇ ਇਕ ਕੁੱਤੀ ਨੂੰ ਬੜੀ ਬੇਰਹਿਮੀ (Cruelty)ਨਾਲ ਕੁੱਟਿਆ ਹੈ। ਕੁੱਤੀ ਨੂੰ ਡੰਡੇ ਮਾਰ ਮਾਰ ਕੇ ਮੌਤ ਦੇ ਕਰੀਬ ਪਹੁੰਚਾ ਦਿੱਤਾ। ਦੁਕਾਨਦਾਰ (Shopkeeper) ਦੇ ਗੁਆਂਢੀ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਦੌਰਾਨ ਕੁੱਤਿਆਂ ਦੀ ਸੰਭਾਲ ਕਰਨ ਵਾਲੀ ਸੰਸਥਾ ਪੰਜਾਬ ਕੈਨਲ ਵੈਲਫੇਅਰ ਆਰਗਨਾਈਜੇਸ਼ਨ ਨੇ ਪੁਲਿਸ ਤੋਂ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।ਇਸ ਬਾਰੇ ਪੁਲਿਸ ਅਧਿਕਾਰੀ (Police officer)ਸੇਵਾ ਸਿੰਘ ਨੇ ਕਿਹਾ ਹੈ ਕਿ ਉਹ ਸੀਸੀਟੀਵੀ ਫੁਟੇਜ ਲੱਭਣਗੇ ਅਤੇ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਸੰਸਥਾ ਦੇ ਸੰਚਾਲਕ ਬੌਬੀ ਮਲਹੋਤਰਾ ਨੇ ਕਿਹਾ ਹੈ ਕਿ ਮੱਹਲੇ ਵਾਸੀਆਂ ਨੇ ਸਾਰੀ ਘਟਨਾ ਬਾਰੇ ਦੱਸਿਆ ਕਿ ਬੇਜ਼ੁਬਾਨ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ ਹੈ।