ਮੌਜੂਦਾ ਤੇ ਰਿਟਾਇਰ ਪਟਵਾਰੀ ਸਣੇ ਪੰਚਾਇਤ ਮੈਂਬਰ ਉੱਤੇ ਲੱਗੇ ਮਹਿਲਾ ਨਾਲ ਜਬਰ ਜਨਾਹ ਦੇ ਦੋਸ਼
🎬 Watch Now: Feature Video
ਮੋਗਾ ਵਿੱਚ ਇਕ ਔਰਤ ਨਾਲ ਜਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਇਕ ਰਟਾਇਰਡ ਕੰਨਗੋ (ਮੌਜੂਦਾ ਪਟਵਾਰੀ), ਇੱਕ ਰਟਾਇਰਡ ਪਟਵਾਰੀ ਅਤੇ ਪੰਚਾਇਤ ਮੈਂਬਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਗੁਲਨੀਤ ਸਿੰਘ ਖੁਰਾਨਾ ਅਤੇ ਡੀਐੱਸਪੀ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਪਿੰਕੀ (ਕਾਲਪਨਿਕ ਨਾਮ) ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਗਾਇਆ ਕਿ ਪੰਚ ਤਾਰਾ ਸਿੰਘ ਉਸ ਨੂੰ ਨਿਹਾਲ ਸਿੰਘ ਵਾਲਾ ਵਿਖੇ ਲੈ ਕੇ ਗਿਆ ਸੀ ਅਤੇ ਉਸ ਨੇ ਉਸ ਨੂੰ ਮਲਕੀਤ ਸਿੰਘ ਰਟਾਇਰਡ ਪਟਵਾਰੀ ਦੇ ਘਰ ਛੱਡ ਦਿੱਤਾ ਅਤੇ ਆਪ ਉੱਥੋਂ ਚਲਾ ਗਿਆ। ਬਾਅਦ ਵਿੱਚ ਮਲਕੀਤ ਸਿੰਘ ਪਟਵਾਰੀ ਅਤੇ ਕੇਵਲ ਸਿੰਘ ਕਨੂੰਨਗੋ ਨੇ ਜ਼ਬਰਦਸਤੀ ਉਸ ਨਾਲ ਬਲਾਤਕਾਰ ਕੀਤਾ। ਪੀੜਤ ਬਲਜੀਤ ਕੌਰ ਦੇ ਬਿਆਨਾਂ ਤੇ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਕੰਨਗੋ ਕੇਵਲ ਸਿੰਘ, ਰਟਾਇਰਡ ਪਟਵਾਰੀ ਮਲਕੀਤ ਸਿੰਘ ਅਤੇ ਪੰਚ ਤਾਰਾ ਸਿੰਘ ਖ਼ਿਲਾਫ਼ ਅਧੀਨ ਧਾਰਾ 376, 120 ਬੀ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਬਲਜੀਤ ਕੌਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ (Allegation on Patwari For Rape in Moga) ਰਹੀ ਹੈ।
Last Updated : Oct 2, 2022, 1:19 PM IST