ਪਟਿਆਲਾ ਚ ਹਿੰਸਾ ਮਾਮਲਾ: ਜੁਡੀਸ਼ੀਅਲ ਕਸਟਡੀ ਚ ਮੁਲਜ਼ਮ ਹਰੀਸ਼ ਸਿੰਗਲਾ ਅਤੇ ਬਰਜਿੰਦਰ ਸਿੰਘ ਪਰਵਾਨਾ
🎬 Watch Now: Feature Video
ਪਟਿਆਲਾ: ਸ਼ਾਹੀ ਸ਼ਹਿਰ ਪਟਿਆਲਾ ਚ ਹਿੰਸਾ ਦੇ ਮਾਮਲੇ ਮੁਲਜ਼ਮ ਹਰੀਸ਼ ਸਿੰਗਲਾ ਅਤੇ ਬਰਜਿੰਦਰ ਸਿੰਘ ਪਰਵਾਨਾ ਨੂੰ ਮਾਣਯੋਗ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਿਸ ਚ ਅਦਾਲਤ ਨੇ ਹਰੀਸ਼ ਸਿੰਗਲਾ ਨੂੰ 7 ਦਿਨਾਂ ਦੀ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਹੈ ਜਦਕਿ ਬਰਜਿੰਦਰ ਸਿੰਘ ਪਰਵਾਨਾ ਨੂੰ 14 ਦਿਨ ਦੀ ਜੁਡੀਸ਼ੀਅਲ ਕਸਟਡੀ ਚ ਭੇਜਿਆ ਗਿਆ ਹੈ। ਉੱਥੇ ਹੀ ਬਰਜਿੰਦਰ ਸਿੰਘ ਪਰਵਾਨਾ ਨੂੰ ਮਿਲਣ ਦੇ ਲਈ ਪਹੁੰਚੀਆਂ ਸਿੱਖ ਜਥੇਬੰਦੀਆਂ ਲੇਕਿਨ ਪੁਲੀਸ ਵੱਲੋਂ ਨਹੀਂ ਮਿਲਣ ਦਿੱਤਾ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਜਸਵਿੰਦਰ ਸਿੰਘ ਰਾਜਪੁਰਾ ਅਕਾਲ ਯੂਥ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਉਹ ਜੋ ਪੁਲਿਸ ਦੁਆਰਾ ਸਿੰਘ ਗ੍ਰਿਫ਼ਤਾਰ ਕੀਤੇ ਗਏ ਹਨ ਉਨ੍ਹਾਂ ਨੂੰ ਮਿਲਣ ਦੇ ਲਈ ਪਹੁੰਚੇ ਸੀ, ਪਰ ਪੁਲਿਸ ਨੇ ਉਨ੍ਹਾਂ ਨੂੰ ਮਿਲਣ ਤੱਕ ਤਾਂ ਕਿ ਅੱਗੇ ਜਾਣ ਤੱਕ ਨਹੀਂ ਦਿੱਤਾ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬਰਜਿੰਦਰ ਸਿੰਘ ਪਰਵਾਨਾ ਕੋਈ ਮਾਸਟਰ ਮਾਈਂਡ ਨਹੀਂ ਹੈ ਬਲਕਿ ਹਰੀਸ਼ ਸਿੰਗਲਾ ਮਾਸਟਰਮਾਇੰਡ ਹੈ ਜਿਸਨੇ ਸਾਰੀ ਹਿੰਸਾ ਫੈਲਾਈ ਹੈ।