ਕਾਰ ਦਾ ਸੰਤੁਲਨ ਵਿਗੜਨ ਕਰਕੇ ਵਾਪਰਿਆ ਇਹ ਹਾਦਸਾ - ਜਖ਼ਮੀ ਦਾ ਇਲਾਜ ਸ਼ੁਰੂ
🎬 Watch Now: Feature Video
ਜਲੰਧਰ:ਇੱਕ ਸਫੈਦ ਰੰਗ ਦੀ ਕਾਰ ਜੋ ਬਹਿਰਾਮ ਤੋਂ ਕੋਟ ਫਤੂਹੀ ਵੱਲ ਨੂੰ ਜਾ ਰਹੀ ਸੀ। ਕਟਾਰੀਆ ਕੋਲ ਆਪਣਾ ਸੰਤੁਲਨ ਖੋਹਣ ਕਰਕੇ ਪਾਣੀ ਨਾਲ ਭਰੇ ਛੋਟੇ ਜਿਹੇ ਸੂਏ ਵਿੱਚ ਪਲਟ ਗਈ। ਜਿਸ ਵਿੱਚ 5 ਜਣਿਆਂ ਵਿਚੋਂ 4 ਦੀ ਮੌਕੇ ਉੱਤੇ ਹੀ ਮੌਤ (Death on the spot of 4) ਹੋ ਗਈ।ਮ੍ਰਿਤਕਾਂ ਵਿਚ ਦੋ ਸਕੇ ਭਰਾ ਅਤੇ ਸਕਾ ਭਾਣਜੇ ਦੀ ਮੌਤ ਹੋ ਹੋਈ ਹੈ ਜਦਕਿ ਇੱਕ ਵਿਆਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੈ। ਪੁਲਿਸ ਨੇ ਤੁਰੰਤ ਇਹਨਾਂ ਨੂੰ ਪਾਣੀ ਦੇ ਸੂਏ ਵਿਚੋਂ ਬਾਹਰ ਕੱਢ ਕੇ ਜਦੋਂ ਢਾਹਾਂ ਕਲੇਰਾਂ ਹਸਪਤਾਲ ਵਿੱਚ ਪਹੁਚਾਇਆ। ਜਿੱਥੇ ਡਾਕਟਰਾਂ ਨੇ 4 ਵਿਆਕਤੀਆਂ ਨੂੰ ਮ੍ਰਿਤਕ ਕਰਾਰ (4 persons pronounced dead) ਦਿੱਤਾ ਅਤੇ ਜਖ਼ਮੀ ਦਾ ਇਲਾਜ ਸ਼ੁਰੂ ਕਰ ਦਿੱਤਾ।ਮ੍ਰਿਤਕ ਨਵਾਂਸ਼ਹਿਰ ਦੇ ਰਹਿਣਵਾਲੇ ਹਨ।