21 ਦੇ ਕਿਸਾਨ ਮਹਾਂ ਸੰਮੇਲਨ ਲਈ ਵਰਕਰਾਂ ਨੂੰ ਕੀਤਾ ਲਾਮਬੰਦ
🎬 Watch Now: Feature Video
ਤਰਨ ਤਾਰਨ: ਆਮ ਆਦਮੀ ਪਾਰਟੀ ਵੱਲੋਂ 21ਮਾਰਚ ਨੂੰ ਕਿਸਾਨ ਮਹਾਂ ਸੰਮੇਲਨ ਬਾਘਾ ਪੁਰਾਣਾ ਲਈ ਵਰਕਰਾਂ ਨੂੰ ਲਾਮਬੰਦ ਕੀਤਾ। 13 ਮਾਰਚ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਸਰਲੀ ਕਲਾਂ ਵਿੱਚ ਵਿਸ਼ੇਸ਼ ਮੀਟਿੰਗ ਸਰਕਲ ਪ੍ਰਧਾਨ ਜਥੇਦਾਰ ਪਲਵਿੰਦਰ ਸਿੰਘ ਸਰਲੀ ਵੱਲੋਂ ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ ਸੀਨੀਅਰ ਆਗੂ ਸੂਬੇਦਾਰ ਹਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਵਿੱਚ ਆਮ ਆਦਮੀ ਪਾਰਟੀ ਵੱਲੋਂ 21 ਮਾਰਚ ਨੂੰ ਕਿਸਾਨ ਮਹਾਂ ਸੰਮੇਲਨ ਬਾਘਾ ਪੁਰਾਣਾ ਲਈ ਵਿਚਾਰਾਂ ਕੀਤੀਆਂ ਗਈਆਂ ਤੇ ਵਲੰਟੀਅਰਾਂ ਜਾਣ ਲਈ ਪ੍ਰੇਰਿਤ ਕੀਤਾ ਗਿਆ। ਇਸ 'ਤੇ ਸਮੂਹ ਵਲੰਟੀਅਰਾਂ ਕਿਸਾਨ ਮਹਾਂ ਸੰਮੇਲਨ ਬਾਘਾ ਪੁਰਾਣਾ ਜਾਣ ਦਾ ਭਰੋਸਾ ਦਿਵਾਇਆ।