ਸੱਪ ਦੇ ਡੰਗਣ ਨਾਲ ਨੌਜਵਾਨ ਲੜਕੀ ਦੀ ਮੌਤ - A young girl died
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16088630-277-16088630-1660324189939.jpg)
ਫਿਰੋਜ਼ਪੁਰ: ਜ਼ੀਰਾ ਸ਼ਹਿਰ ਦੇ ਸ਼ਾਹ ਵਾਲਾ ਰੋਡ ਉੱਤੇ ਧੱਕਾ ਬਸਤੀ ਦੀ ਰਹਿਣ ਵਾਲੀ ਇੱਕ ਨੌਜਵਾਨ ਲੜਕੀ ਦੀ ਸੱਪ ਦੇ ਕੱਟਣ ਨਾਲ ਮੌਤ ਹੋ ਗਈ ਹੈ। ਇਸ ਘਟਨਾ ਦੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਨੂੰ ਘਰ ਸੁੱਤੀ ਪਈ ਤਾਂ ਉਸਨੂੰ ਸੱਪ ਨੇ ਕੱਟ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਉਨ੍ਹਾਂ ਨੂੰ ਪਤਾ ਨਹੀਂ ਚੱਲਿਆ। ਜਾਣਕਾਰੀ ਮੁਤਾਬਕ ਕੁੜੀ ਅਤੇ ਪਰਿਵਾਰਕ ਮੈਂਬਰਾਂ ਨੇ ਇਹ ਸਮਝਿਆ ਕਿ ਕਿਸੇ ਹੋਰ ਚੀਜ਼ ਨੇ ਕੱਟਿਆ ਹੈ। ਇਸ ਨੂੰ ਲੈਕੇ ਉਹ ਸਵੇਰ ਤੱਕ ਦੀ ਉਡੀਕ ਕਰਦੇ ਹੋਏ ਸੋਂਅ ਗਏ। ਪਰਿਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਸਵੇਰੇ ਦੇਖਿਆ ਤਾਂ ਲੜਕੀ ਦੇ ਮੂੰਹ ਵਿੱਚੋਂ ਝੱਗ ਨਿੱਕਲ ਰਹੀ ਤਾਂ ਪਰਿਵਾਰ ਨੇ ਉਸਨੂੰ ਪਹਿਲਾਂ ਕਿਸੇ ਜੋਗੀ ਕੋਲ ਲਿਜਾਇਆ ਅਤੇ ਉਸ ਤੋਂ ਬਾਅਦ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ 174 ਦੀ ਕਾਰਵਾਈ ਕੀਤੀ ਗਈ ਹੈ।