ਸਿੰਗਾਪੁਰ ਤੋਂ ਆਈ ਔਰਤ ਪਤੀ 'ਤੇ ਬੱਚਿਆ ਨੂੰ ਨਸ਼ੀਲੀ ਚੀਜ਼ ਖਵਾ ਹੋਈ ਫਰਾਰ - Singapore fled after her husband was poisoned
🎬 Watch Now: Feature Video
ਬਠਿੰਡਾ: ਕਸਬਾ ਭਗਤਾ ਭਾਈ ਕਾ ਨੇੜਲੇ ਪਿੰਡ ਕੋਹਰ ਸਿੰਘ ਵਾਲਾ ਵਿਖੇ ਘਰੇਲੂ ਕਲੇਸ਼ ਦੇ ਚਲਦਿਆਂ ਸੰਦੀਪ ਕੌਰ ਨਾਮਕ ਔਰਤ ਵੱਲੋਂ ਚਾਰ ਬੱਚਿਆਂ ਸਣੇ ਪਤੀ ਅਤੇ ਸੱਸ ਨੂੰ ਨਸ਼ੀਲਾ ਪਦਾਰਥ ਖਾਣੇ 'ਚ ਦੇ ਦਿੱਤਾ ਗਿਆ। ਨਸ਼ੀਲੇ ਪਦਾਰਥ ਕਾਰਨ 6 ਪਰਿਵਰਕ ਮੈਂਬਰ ਬੇਹੋਸ਼ੀ ਦੀ ਹਾਲਤ ਵਿੱਚ ਚਲੇ ਗਏ ਜਿਨ੍ਹਾਂ ਨੂੰ ਰਾਮਪੁਰਾ ਫੂਲ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਸੰਦੀਪ ਕੌਰ ਦੇ ਪਤੀ ਅਤੇ ਬਜ਼ੁਰਗ ਸੱਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਦੋਂ ਕਿ ਚਾਰ ਬੱਚੇ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਇੱਥੇ ਦੱਸਣਯੋਗ ਹੈ ਕਿ ਸੰਦੀਪ ਕੌਰ ਦਾ ਆਪਣੇ ਪਤੀ ਬਲਜੀਤ ਸਿੰਘ ਨਾਲ ਘਰੇਲੂ ਝਗੜਾ ਚਲਦਾ ਸੀ ਹਸਪਤਾਲ ਵਿਚ ਬੇਹੋਸ਼ ਬਲਜੀਤ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸੰਦੀਪ ਕੌਰ ਸਿੰਗਾਪੁਰ ਵਿਖੇ ਰਹਿ ਰਹੀ ਸੀ।