ਰੂਪਨਗਰ ਜੇਲ੍ਹ ਚੋਂ ਬਿਨਾਂ ਸਿਮ ਤੋਂ ਇਕ ਮੋਬਾਇਲ ਫੋਨ ਬਰਾਮਦ - Rupnagar Jail updates
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16279657-thumbnail-3x2-moo.jpg)
ਰੂਪਨਗਰ: ਜੇਲ੍ਹਾਂ ਚੋਂ ਕੈਦੀਆਂ ਜਾਂ ਹਵਾਲਾਤੀਆਂ ਕੋਲੋਂ ਮੋਬਾਇਲ ਫੋਨ ਬਰਾਮਦ ਹੋਣ ਦੇ ਮਾਮਲੇ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ। ਤਾਜ਼ਾ ਮਾਮਲਾ ਰੂਪਨਗਰ ਜੇਲ੍ਹ (Rupnagar Jail news) ਵਿਚੋਂ ਪੁਲਿਸ ਵੱਲੋਂ ਤਲਾਸ਼ੀ ਦੌਰਾਨ ਇਕ ਕੀਪੈਡ ਵਾਲਾ ਮੋਬਾਇਲ ਫੋਨ ਬਰਾਮਦ ਕੀਤਾ ਗਿਆ। ਇਹ ਮੋਬਾਈਲ ਫੋਨ (Rupnagar Jail mobile recovered) ਬਿਨਾਂ ਸਿਮ ਤੋ ਬਰਾਮਦ ਕੀਤਾ ਗਿਆ ਅਤੇ ਇਸ ਦੇ ਨਾਲ ਹੀ, ਮੋਬਾਈਲ ਫੋਨ ਵਿੱਚ ਵਰਤਿਆ ਜਾਣ ਵਾਲੀਆਂ 2 ਮੋਬਾਈਲ ਬੈਟਰੀਆਂ ਵੀ ਬਰਾਮਦ ਕੀਤੀਆਂ। ਇਸ ਬਾਬਤ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਟੀ ਥਾਣੇ ਰੂਪਨਗਰ ਵਿੱਚ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਪ੍ਰਿਜ਼ਨ ਐਕਟ 52A ਅਧੀਨ ਇਹ ਮਾਮਲਾ ਦਰਜ ਕਰ ਲਿਆ ਗਿਆ ਹੈ।