ਤਰਨ ਤਾਰਨ: ਖੇਤਾਂ ’ਚੋਂ ਮਿਲਿਆ ਬੰਬ ! ਪੁਲਿਸ ਨੂੰ ਪਈਆਂ ਭਾਜੜਾਂ - ਬੰਬ ਨਿਰੋਧਕ ਦਸਤਾ ਬੁਲਾਇਆ
🎬 Watch Now: Feature Video
ਤਰਨ ਤਾਰਨ: ਹਲਕਾ ਖੇਮਕਰਨ ਦੇ ਸਰਹੱਦੀ ਇਲਾਕੇ ਦੇ ਪਿੰਡ ਲਾਖਣਾ ਦੇ ਖੇਤਾਂ ਵਿੱਚ ਕੰਮ ਕਰਦੇ ਸਮੇਂ ਕੁਝ ਲੋਕਾਂ ਨੂੰ ਉਥੋਂ ਬੰਬ ਨੁਮਾ ਚੀਜ਼ ਦਿਖਾਈ ਦਿੱਤੀ ਹੈ ਜਿਸ ਨੂੰ ਲੈਕੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਹ ਬੰਬਨੁਮਾ ਚੀਜ਼ ਗੁਰਦੁਆਰਾ ਬਾਬਾ ਜਾਹਿਰ ਪੀਰ ਦੀ ਕੰਧ ਕੋਲੋਂ ਮਿਲੀ ਹੈ। ਇਸ ਬਾਰੇ ਗੁਰਦੁਆਰਾ ਬਾਬਾ ਜਾਹਿਰ ਪੀਰ ਦੇ ਪ੍ਰਧਾਨ ਪਰਗਟ ਸਿੰਘ ਨੇ ਦੱਸਿਆ ਕਿ ਇਸ ਅਸਥਾਨ ਦੇ ਨਜ਼ਦੀਕ ਖੇਤਾਂ ਵਿੱਚ ਕੰਮ ਸਮੇ ਕੁਝ ਲੋਕਾਂ ਜ਼ਮੀਨ ਦੀ ਵੱਟ ’ਤੇ ਬੰਬਨੁਮਾ ਚੀਜ਼ ਦਿਖਾਈ ਦਿੱਤੀ ਜਿਸ ’ਤੇ ਉਨ੍ਹਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ। ਇਸ ਬਾਰੇ ਪੁਲਿਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੰਧ ਦੇ ਨਾਲ ਜ਼ਮੀਨ ਵਿੱਚ ਟੋਇਆ ਪੁੱਟਕੇ ਉਸ ਵਿੱਚ ਰੱਖ ਦਿੱਤਾ ਗਿਆ ਅਤੇ ਲੋਕਾਂ ਦੇ ਇੱਥੇ ਆਉਣ ਜਾਣ ’ਤੇ ਰੋਕ ਲਗਾ ਦਿੱਤੀ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੰਬ ਨਿਰੋਧਕ ਦਸਤਾ ਬੁਲਾਇਆ ਗਿਆ ਹੈ ਜਿੰਨ੍ਹਾਂ ਦੇ ਆਉਣ ’ਤੇ ਬੰਬ ਨਸ਼ਟ ਕੀਤਾ ਜਾਵੇਗਾ।