ਬਠਿੰਡਾ ਚ ਲੱਸੀ ਪੀਣ ਨਾਲ 8 ਲੋਕ ਹੋਏ ਬਿਮਾਰ - Bathinda latest news
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15190576-351-15190576-1651662958442.jpg)
ਬਠਿੰਡਾ: ਸ਼ਹਿਰ ਦੇ ਪਿੰਡ ਗਹਿਰੀ ਬੁੱਟਰ ਵਿਖੇ 8 ਵਿਅਕਤੀਆਂ ਦਾ ਲੱਸੀ ਪੀਣ ਨਾਲ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਗਹਿਰੀ ਬੁੱਟਰ ਵਿਖੇ ਫੈਕਟਰੀ ਚ ਕੰਮ ਕਰ ਰਹੇ ਅੱਠ ਮਜ਼ਦੂਰ ਲੱਸੀ ਪੀਣ ਕਾਰਨ ਬਿਮਾਰ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉੱਥੇ ਹੀ ਹਸਪਤਾਲ ਚ ਦਾਖਿਲ ਮਰੀਜ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੇਰ ਸਮੇਂ ਲੱਸੀ ਪੀਤੀ ਸੀ ਜਿਸ ਤੋਂ ਬਾਅਦ ਅਚਾਨਕ ਉਨ੍ਹਾਂ ਦੀ ਹਾਲਤ ਖਰਾਬ ਹੋ ਗਈ। ਦੱਸ ਦਈਏ ਕਿ ਹਸਪਤਾਲ ਚ ਦਾਖਿਲ ਹੋਣ ਵਾਲੇ ਅੱਠ ਵਿਅਕਤੀਆਂ ’ਚ 5 ਮਰਦ ਅਤੇ 3 ਔਰਤਾਂ ਸ਼ਾਮਲ ਹਨ।