ਬੇਖੌਫ਼ ਚੋਰ ! 5 ਲੱਖ ਦੀ ਨਗਦੀ ਅਤੇ 1 ਸੋਨੇ ਦਾ ਸਿੱਕਾ ਚੋਰੀ - ਸੋਨਾ ਦਾ ਸਿੱਕਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15616670-167-15616670-1655792439882.jpg)
ਜਲੰਧਰ: ਫਗਵਾੜਾ ਸ਼ਹਿਰ ਵਿੱਚ ਲਗਾਤਾਰ ਹੀ ਚੋਰੀ ਦੀਆਂ ਵਾਰਦਾਤਾਂ (Incidents of theft) ਵਧਦੀਆਂ ਹੀ ਜਾ ਰਹੀਆਂ ਹਨ। ਅਜਿਹੀ ਹੀ ਇੱਕ ਘਟਨਾ ਮੁਹੱਲਾ ਸੂਦ (Mohalla Sood) ਤੋਂ ਦੇਖਣ ਨੂੰ ਮਿਲਿਆ। ਜਿੱਥੇ ਕਿ ਚੋਰਾਂ ਵੱਲੋਂ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ 5 ਲੱਖ ਰੁਪਏ ਦੀ ਨਕਦੀ (Cash of Rs 5 lakh) ਅਤੇ ਇੱਕ ਸੋਨਾ ਦਾ ਸਿੱਕਾ (Gold coin) ਲੈ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਿਕ ਸੁਰਜੀਤ ਸੂਦ ਦੀ ਕੁੜੀ ਮਨੂ ਸੂਦ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਘਰ ਵਿੱਚ ਇੱਕਲੇ ਹੀ ਰਹਿੰਦੇ ਹਨ ਅਤੇ ਉਹ ਘਰ ਤੋਂ ਕਿਤੇ ਬਾਹਰ ਗਏ ਹੋਏ ਸੀ ਜਦੋਂ ਵਾਪਸ ਆ ਕੇ ਦੇਖਿਆ ਤਾਂ ਉਨ੍ਹਾਂ ਦੀ ਦੂਜੀ ਮੰਜ਼ਿਲ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਘਰ ਦੀ ਅਲਮਾਰੀ ਟੁੱਟੀ ਹੋਈ ਸੀ।