ਲੁਟੇਰਿਆਂ ਨੇ ਸੁਨਿਆਰ ਨੂੰ ਨਸ਼ੀਲਾ ਪਦਾਰਥ ਸੁੰਘਾ ਲੁੱਟਿਆ ਸੋਨਾ - ਨਸ਼ੀਲਾ ਪਦਾਰਥ ਸੁੰਘਾ ਲੁੱਟਿਆ ਸੋਨਾ
🎬 Watch Now: Feature Video
ਤਰਨ ਤਾਰਨ: ਪੱਟੀ ਸ਼ਹਿਰ ਦੇ ਜਿਊਲਰ ਨੂੰ ਨਸ਼ੀਲੀ ਵਸਤੂ ਸੁੰਘਾ ਕੇ 4 ਤੋਲੇ ਦੇ ਕਰੀਬ ਸੋਨਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਚੌਕ ਭਾਂਡਿਆਂ ਵਾਲਾ ਪੱਟੀ ਵਿਖੇ ਸਥਿਤ ਜੈਸਮੀਨ ਜਿਊਲਰ ਦੇ ਮਾਲਕ ਭੁਪਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪੱਟੀ ਜੋ ਕਿ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਹੈ ਤੋਂ ਦੋ ਲੁਟੇਰਿਆਂ ਵੱਲੋਂ ਨਸ਼ੀਲੀ ਵਸਤੂ ਸੁੰਘਾ ਕੇ 4 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੁੱਟ ਲਏ ਹਨ। ਭੁਪਿੰਦਰ ਸਿੰਘ ਦੇ ਦੱਸਣ ਅਨੁਸਾਰ ਦੋ ਵਿਅਕਤੀ ਉਸ ਦੀ ਦੁਕਾਨ 'ਤੇ ਆਏ ਤੇ ਸੋਨੇ ਦਾ ਗਹਿਣਾ ਲੈਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸੋਨੇ ਦੇ ਗਹਿਣੇ ਦਿਖਾ ਰਿਹਾ ਸੀ ਤਾਂ ਉਸੇ ਵਕਤ ਉਨ੍ਹਾਂ ਵਲੋਂ ਕੋਈ ਨਸ਼ੀਲੀ ਚੀਜ਼ ਦੀ ਵਰਤੋਂ ਕੀਤੀ ਗਈ, ਜਿਸ ਤੋਂ ਬਾਅਦ ਕੁਝ ਸਮਾਂ ਉਸ ਨੂੰ ਕੋਈ ਹੋਸ਼ ਨਹੀਂ ਰਹੀ। ਜਦੋਂ ਉਸ ਨੂੰ ਹੋਸ਼ ਆਈ ਤਾਂ ਉਹ ਕਰੀਬ ਚਾਰ ਤੋਲੇ ਦੇ ਸੋਨੇ ਦੇ ਬਣੇ ਗਹਿਣੇ ਲੈ ਕੇ ਫ਼ਰਾਰ ਹੋ ਗਏ ਸਨ। ਪੀੜਤ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਥਾਣਾ ਪੱਟੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।