ਰੋਪੜ: ਠੇਕੇ ਤੋਂ ਸ਼ਰਾਬ ਲੁੱਟਣ ਦੇ ਮਾਮਲੇ 'ਚ 4 ਕਾਬੂ, ਵੇਖੋ ਵੀਡੀਓ
🎬 Watch Now: Feature Video
ਰੋਪੜ: ਪੁਲਿਸ ਵਲੋਂ ਚਮਕੌਰ ਸਾਹਿਬ ਰੋਡ ਦੇ ਕੋਲ ਕੁੱਝ ਦਿਨ ਪਹਿਲਾਂ ਸ਼ਰਾਬ ਦੇ ਠੇਕੇ 'ਤੇ ਹੋਈ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਵੱਲੋਂ 15 ਜੁਲਾਈ ਦੀ ਰਾਤ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੇ ਠੇਕਿਆਂ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਰੋਪੜ ਪੁਲਿਸ ਦੇ ਐਸ.ਐਚ.ਓ. ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਬਣਦੀ ਧਾਰਾ ਮੁਤਾਬਕ ਮਾਮਲਾ ਦਰਜ ਕਰਦਿਆ ਰਿਮਾਂਡ 'ਤੇ ਲੈ ਲਿਆ ਅਤੇ ਇਨ੍ਹਾਂ ਕੋਲੋ ਪੁੱਛ ਗਿੱਛ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਕੋਲੋਂ ਸ਼ਰਾਬ ਦੇ ਠੇਕੇ ਤੋਂ ਲੁੱਟੀ ਸ਼ਰਾਬ ਬਰਾਮਦ ਕਰ ਲਈ ਗਈ ਹੈ।