ਰਿਵਾਲਵਰ ਦੇ ਦਮ ਤੇ ਗੁੰਡਾਗਰਦੀ, ਵਪਾਰੀ ਨਾਲ ਕੀਤੀ ਕੁੱਟਮਾਰ - ਰਿਵਾਲਵਰ ਦਿਖਾ ਕੇ ਕੁੱਟਮਾਰ
🎬 Watch Now: Feature Video
ਅੰਮ੍ਰਿਤਸਰ: ਤਿਲਕ ਨਗਰ ਵਿੱਚ ਇੱਕ ਵਪਾਰੀ ਨੂੰ 3 ਨੌਜਵਾਨਾਂ ਨੇ ਰਸਤੇ 'ਚ ਰੋਕ ਕੇ ਰਿਵਾਲਵਰ ਦਿਖਾ ਕੇ ਕੁੱਟਮਾਰ ਕੀਤੀ ਹੈ। ਵਪਾਰੀ ਆਪਣੇ ਘਰ ਜਾ ਰਿਹਾ ਸੀ ਤਾਂ ਬਾਈਕ 'ਤੇ ਸਵਾਰ 3 ਨੌਜਵਾਨ ਆਏ ਅਤੇ ਪਿਸਤੌਲ ਦੀ ਨੋਕ 'ਤੇ ਕਾਰੋਬਾਰੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਹੈ। ਸੂਚਨਾ ਪੀੜਤ ਨੌਜਵਾਨ ਵੱਲੋਂ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਨੁਸਾਰ ਤਿੰਨਾਂ ਨੌਜਵਾਨਾਂ ਦੀ ਪਹਿਚਾਣ ਹੋ ਗਈ ਹੈ ਅਤੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।