ਥਾਣੇੇ ਕੋਲ ਖੜ੍ਹੀ ਕਾਰ 'ਚੋ ਹੋਈ ਚੋਰੀ, ਚੋਰ 2 ਲੱਖ ਲੈਕੇ ਰਫੂਚੱਕਰ - 2 ਲੱਕ ਲੈ ਕੇ ਫਰਾਰ
🎬 Watch Now: Feature Video
ਮੋਗਾ : ਇਕ ਸਾਬਕਾ ਪੁਲਿਸ ਮੁਲਾਜ਼ਮ ਦੀ ਗੱਡੀ ਦੇ ਸ਼ੀਸ਼ੇ ਤੋੜ ਕੇ ਗੱਡੀ ਵਿੱਚ ਪਏ 2 ਲੱਖ ਰੁਪਏ ਚੋਰੀ ਕਰ ਕੇ ਚੋਰ ਫ਼ਰਾਰ ਹੋ ਗਏ।ਸਾਬਕਾ ਪੁਲਿਸ ਮੁਲਾਜ਼ਮ ਆਪਣੇ ਰਿਸ਼ਤੇਦਾਰਾਂ ਨੂੰ ਦੇਣ ਲਈ ਬੈਂਕ ਵਿੱਚੋਂ 2 ਲੱਖ ਰੁਪਏ ਕਢਵਾ ਕੇ ਲਿਆਇਆ ਸੀ। ਇਹ ਵਾਰਦਾਤ ਮੋਗਾ ਦੇ ਥਾਣਾ ਸਿਟੀ 1 ਤੋਂ ਮਹਿਜ਼ ਕੁਝ ਕੁ ਮੀਟਰ ਦੀ ਦੂਰੀ ਤੇ ਹੋਈ ਹੈ। ਪੁਲਿਸ ਸੀਸੀਟੀਵੀ ਖੰਗਾਲਣ 'ਚ ਜੁਟੀ ਹੋਈ ਹੈ। ਉੱਥੇ ਹੀ ਮੋਗਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਚੋਰਾਂ ਦਾ ਕੰਮ ਚੋਰੀ ਕਰਨ ਹੈ ਤੇ ਪੁਲਿਸ ਦਾ ਕੰਮ ਚੋਰਾਂ ਨੂੰ ਫੜਨਾ ਹੈ। ਮੋਗਾ ਜ਼ਿਲ੍ਹੇ ਵਿਚ ਜਿੰਨੀਆਂ ਵੀ ਵੱਡੀਆਂ ਵਾਰਦਾਤਾਂ ਹੋਈਆਂ ਹਨ ਉਸ ਨੂੰ ਮਹਿਜ਼ ਕੁਝ ਦਿਨਾਂ ਦੇ ਵਿੱਚ ਹੀ ਮੋਗਾ ਪੁਲਿਸ ਵੱਲੋਂ ਟਰੇਸ ਕਰ ਲਿਆ ਗਿਆ ਹੈ। ਠੀਕ ਉਸੇ ਤਰ੍ਹਾਂ ਹੀ ਅੱਜ ਜੋ ਵਾਰਦਾਤ ਹੋਈ ਹੈ ਉਸ ਨੂੰ ਵੀ ਜਲਦ ਟਰੇਸ ਕਰ ਲਿਆ ਜਾਵੇਗਾ