ਸੜਕ ਹਾਦਸੇ 'ਚ 2 ਕੁੜੀਆਂ ਦੀ ਮੌਤ - 2 ਕੁੜੀਆਂ ਦੀ ਮੌਤ
🎬 Watch Now: Feature Video
ਹੁਸ਼ਿਆਰਪੁਰ: ਜਲੰਧਰ ਪਠਾਨਕੋਟ ਦੇ ਨੈਸ਼ਨਲ ਹਾਈਵੇਅ (Jalandhar Pathankot National Highway) 'ਤੇ ਸਥਿਤ ਸਥਾਨਕ ਮਾਤਾ ਰਾਣੀ ਚੌਂਕ ਦੇ ਕੋਲ ਸਕੂਟਰੀ 'ਤੇ ਸਵਾਰ ਤਿੰਨ ਕਾਲਜ ਵਿਦਿਆਰਥੀਆਂ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ 2 ਦੀ ਮੌਤ (Death) ਅਤੇ ਇੱਕ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਦੇ ਬੀ.ਏ. ਕਾਲਜ ਭਾਗ ਦੂਜਾ ਦੀਆਂ ਵਿਦਿਆਰਥਣਾਂ ਆਪਣੀ ਸਕੂਟੀ 'ਤੇ ਕਾਲਜ ਤੋਂ ਆਪਣੇ ਘਰ ਜਾ ਰਹੀਆਂ ਸਨ, ਤਾਂ ਜਿਵੇਂ ਹੀ ਉਕਤ ਮੌਕੇ 'ਤੇ ਪਹੁੰਚੀਆਂ ਤਾਂ ਅਚਾਨਕ ਉਨ੍ਹਾਂ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਦੀ ਮੌਕੇ 'ਤੇ ਹੀ ਮੌਤ (Death) ਹੋ ਗਈ, ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।