ਹੈਰੋਇਨ ਸਮੇਤ 2 ਨਸ਼ਾ ਤਸਕਰ ਗ੍ਰਿਫ਼ਤਾਰ - ਫਿਲੌਰ ਦੇ ਗੰਨਾ ਪਿੰਡ
🎬 Watch Now: Feature Video
ਜਲੰਧਰ: ਫਿਲੌਰ ਪੁਲਿਸ ਨੂੰ 2 ਨਸ਼ਾ ਤਸਕਰਾਂ (Drug smugglers) ਨੂੰ ਗ੍ਰਿਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲੇ ਵੀ ਫਿਲੌਰ ਦੇ ਗੰਨਾ ਪਿੰਡ ਤੋਂ ਕਈ ਮਹਿਲਾਵਾਂ ਨੂੰ ਨਸ਼ਾ ਤਸਕਰੀ (Drug smugglers) ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਮੁਖਤਿਆਰ ਚੰਦ ਵਾਸੀ ਗੰਨਾ ਪਿੰਡ ਤੇ ਬੱਬਲ ਵਾਸੀ ਰਿਸ਼ੀ ਨਗਰ ਫਿਲੌਰ ਦੀ ਮੁਲਜ਼ਮ ਵਜੋਂ ਪਛਾਣ ਹੋਈ ਹੈ। ਪੁਲਿਸ ਨੇ ਮੁਖਤਿਆਰ ਤੋਂ 7 ਗ੍ਰਾਮ ਤੇ ਬੱਬਲ ਤੋਂ 4 ਗ੍ਰਾਮ ਹੈਰੋਇਨ ਬਰਾਮਦ (Heroin seized) ਕੀਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।