ਚੋਰ ਕਾਰ ਲੈ ਹੋਏ ਫਰਾਰ, ਘਟਨਾ ਸੀਸੀਟੀਵੀ 'ਚ ਕੈਦ - ਘਰ ਦੇ ਬਾਹਰ ਖੜੀ ਗੱਡੀ ਨੂੰ ਚੋਰੀ
🎬 Watch Now: Feature Video
ਅੰਮ੍ਰਿਤਸਰ: ਚੋਰਾਂ ਵਲੋਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਚੋਰਾਂ ਵਲੋਂ ਘਰ ਦੇ ਬਾਹਰ ਖੜੀ ਗੱਡੀ ਨੂੰ ਚੋਰੀ ਕਰ ਲਿਆ ਗਿਆ। ਮਾਮਲਾ ਥਾਣਾ ਸਦਰ ਦੇ ਅਧੀਨ ਆਉਦੇ ਇਲਾਕਾ ਮਜੀਠਾ ਰੋਡ ਦੇ ਇੰਦਰਾ ਕਲੋਨੀ ਦਾ ਹੈ, ਜਿਥੇ ਪੀੜਤ ਦੀ ਸ਼ਿਕਾਇਤ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਉਕਤ ਪੀੜਤ ਨੇ ਦੱਸਿਆ ਕਿ ਘਰ ਦੇ ਬਾਹਰ ਉਸ ਵਲੋਂ ਆਪਣੀ ਗੱਡੀ ਖੜੀ ਕੀਤੀ ਸੀ, ਜਿਸ ਨੂੰ ਚੋਰ ਰਾਤ ਤਿੰਨ ਵਜੇ ਦੇ ਕਰੀਬ ਚੋਰੀ ਕਰਕੇ ਲੈ ਗਏ। ਇਸ 'ਤੇ ਪੁਲਿਸ ਦਾ ਕਹਿਣਾ ਕਿ ਚੋਰੀ ਕਰਨ ਆਏ ਚੋਰਾਂ ਦੀ ਗੱਡੀ ਦਾ ਨੰਬਰ ਸੀਸੀਟੀਵੀ 'ਚ ਆ ਗਿਆ ਹੈ, ਜਿਸ ਸਬੰਧੀ ਜਲਦ ਬਣਦੀ ਕਾਰਵਾਈ ਕੀਤੀ ਜਾਵੇਗੀ।
Last Updated : Feb 3, 2023, 8:21 PM IST