ਚੋਣ ਨਤੀਜੇ ਆਉਣ 'ਚ ਕੁਝ ਹੀ ਘੰਟੇ ਬਾਕੀ ਪਰ ਹਾਲੇ ਤੱਕ ਉਮੀਦਵਾਰਾਂ ਨੇ ਨਹੀਂ ਕੀਤੇ ਢੋਲੀ ਬੁੱਕ - ਉਮੀਦਵਾਰਾਂ ਨੇ ਨਹੀਂ ਕੀਤੇ ਢੋਲੀ ਬੁੱਕ
🎬 Watch Now: Feature Video
ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਵਿੱਚ ਭਾਵੇਂ ਕੁਝ ਘੰਟਿਆਂ ਦਾ ਹੀ ਸਮਾਂ ਬਾਕੀ ਹੈ ਪਰ ਹਾਲੇ ਤੱਕ ਇਨ੍ਹਾਂ ਜਸ਼ਨਾਂ ਨੂੰ ਮਨਾਉਣ ਲਈ ਉਮੀਦਵਾਰਾਂ ਵੱਲੋਂ ਢੋਲੀਆਂ ਨੂੰ ਬੁੱਕ ਨਹੀਂ ਕੀਤਾ ਗਿਆ, ਜਿਸ ਕਾਰਨ ਢੋਲੀ ਮਾਯੂਸ ਨਜ਼ਰ ਆ ਰਹੇ ਹਨ। ਢੋਲ ਮਾਸਟਰ ਸੱਤਪਾਲ ਨੇ ਦੱਸਿਆ ਕਿ ਇਸ ਵਾਰ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਢੋਲ ਬੁੱਕ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਚੋਣ ਨਤੀਜੇ ਉਮੀਦਵਾਰਾਂ ਅਤੇ ਸਮਰਥਕਾਂ ਵੱਲੋਂ 15-20 ਦਿਨ ਪਹਿਲਾਂ ਢੋਲ ਬੁੱਕ ਕਰ ਲਏ ਜਾਂਦੇ ਸੀ ਪਰ ਇਸ ਵਾਰ ਨਤੀਜੇ ਕਿਹੋ ਜਿਹੇ ਆਣ ਕੇ ਉਮੀਦਵਾਰਾਂ ਨੂੰ ਵੀ ਨਹੀਂ ਪਤਾ, ਇਸ ਕਰਕੇ ਢੋਲੀਆਂ ਨੂੰ ਬੁੱਕ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਕੋਰੋਨਾ ਦੀ ਮਾਰ ਅਤੇ ਇਸ ਵਾਰ ਉਮੀਦਵਾਰਾਂ ਵਲੋਂ ਉਨ੍ਹਾਂ ਨੂੰ ਬੁੱਕ ਨਹੀਂ ਕੀਤਾ ਗਿਆ।
Last Updated : Feb 3, 2023, 8:19 PM IST