ਲੋਕ ਚਾਹੁੰਦੇ ਨੇ ਬਦਲਾਅ, ਭਾਜਪਾ ਦੀ ਬਣੇਗੀ ਸਰਕਾਰ: ਦ ਗ੍ਰੇਟ ਖਲੀ - phagwara political meeting
🎬 Watch Now: Feature Video
ਕਪੂਰਥਲਾ: ਦ ਗ੍ਰੇਟ ਖਲੀ ਵੱਲੋਂ ਫਗਵਾੜਾ ਵਿਖੇ ਚੋਣ ਮੀਟਿੰਗ ਕੀਤੀ ਗਈ ਜਿਸ 'ਚ ਉਨ੍ਹਾਂ ਵੱਲੋਂ ਕਿਹਾ ਗਿਆ ਕੀ ਪੰਜਾਬ ਦੇ ਲੋਕ ਹੁਣ ਬਦਲਾਅ ਦੇਖਣਾ ਚਾਉਂਦੇ ਹਨ। ਗ੍ਰੇਟ ਖਲੀ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਆਪਣਾ ਵੋਟ ਜਰੂਰ ਪਾਓ। ਵਿਜੇ ਸਾਂਪਲਾ ਦੇ ਹੱਕ 'ਚ ਪ੍ਰਚਾਰ ਕਰਨ ਆਏ ਗ੍ਰੇਟ ਖਲੀ ਨੇ ਕਿਹਾ ਕਿ ਪੰਜਾਬ 'ਚ ਭਾਜਪਾ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ 'ਤੇ ਪੰਜਾਬ 'ਚ ਹੁਣ ਸਰਕਾਰ ਭਾਜਪਾ ਦੀ ਸਰਕਾਰ ਬਣੇਗੀ। ਗ੍ਰੇਟ ਖਲੀ ਨੇ ਫਗਵਾੜਾ ਤੋਂ ਬੀਜੇਪੀ ਉਮੀਦਵਾਰ ਵਿਜੇ ਸਾਂਪਲਾ ਦੀ ਚੋਣ ਮੀਟਿੰਗ ਵਿੱਚ ਸ਼ਾਮਲ ਹੋ ਕੇ ਲੋਕਾਂ ਤੋਂ ਵੋਟ ਪਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਹੁਣ ਪੰਜਾਬ ਦੀ ਜਨਤਾ ਸਮਝਦਾਰ ਹੋ ਗਈ ਹੈ ਅਤੇ ਉਹ ਬਦਲਾਅ ਚਾਹੁੰਦੀ ਹੈ। ਇੱਥੇ ਜਨਤਾ ਦਾ ਇਕੱਠ ਉਨ੍ਹਾਂ ਨੂੰ ਦੇਖਣ ਨੂੰ ਮਿਲਿਆ ਹੈ ਉਸ ਵਿੱਚ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਵਾਰ ਬੀਜੇਪੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ।
Last Updated : Feb 3, 2023, 8:11 PM IST