'ਬਲਾਕ ਅਧੀਨ 14045 ਦੇ ਲੱਗਭਗ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਦਾ ਟੀਚਾ' - ਡਾ.ਪਾਮਿਲ ਬਾਂਸਲ
🎬 Watch Now: Feature Video
ਫਰੀਦਕੋਟ: ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ ਅਤੇ ਜ਼ਿਲਾ ਟੀਕਾਕਰਨ ਅਫਸਰ ਡਾ.ਪਾਮਿਲ ਬਾਂਸਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਜੰਡ ਸਾਹਿਬ ਅਧੀਨ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਤਹਿਤ 0-5 ਸਾਲ ਦੇ ਬੱਚਿਆਂ ਨੂੰ 27, 28 ਫਰਵਰੀ ਅਤੇ 1 ਮਾਰਚ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਕੀਤੇ ਪ੍ਰਬੰਧਾਂ ਅਤੇ ਗਠਿਤ ਟੀਮਾਂ ਸਬੰਧੀ ਕੰਮ-ਕਾਜ ਦਾ ਜਾਇਜ਼ਾ ਲੈਣ ਲਈ ਸਥਾਨਕ ਵੈਕਸੀਨ ਸਟੋਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ ਅਤੇ ਬਲਾਕ ਨੋਡਲ ਅਫਸਰ IEC ਗਤੀਵਿਧੀਆਂ BEE ਡਾ.ਪ੍ਰਭਦੀਪ ਸਿੰਘ ਚਾਵਲਾ ਨੇ LHV ਨਾਲ ਮੀਟਿੰਗ ਕੀਤੀ। ਉਨਾਂ ਦੱਸਿਆ ਕਿ ਬਲਾਕ ਜੰਡ ਸਾਹਿਬ ਅਧੀਨ 14045 ਦੇ ਲੱਗਭਗ ਬੱਚਿਆਂ ਨੂੰ ਇਸ ਮੁਹਿੰਮ ਤਹਿਤ ਕਵਰ ਕਰਨ ਦਾ ਟੀਚਾ ਰੱਖਿਆ ਗਿਆ। ਇਸ ਟੀਚੇ ਨੂੰ ਪੂਰਾ ਕਰਨ ਲਈ 346 ਦੇ ਕਰੀਬ ਸਟਾਫ ਮੈਂਬਰ ਨਿਯੁਕਤ ਕੀਤੇ ਗਏ ਹਨ, 7 ਮੋਬਾਇਲ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਬਲਾਕ ਵਿੱਚ ਮੁਹਿੰਮ ਦੇ ਕੰਮ-ਕਾਜ ਦੀ ਨਿਗਰਾਨੀ ਕਰਨ ਲਈ 18 ਸੁਪਰਵਾਈਜ਼ਰ ਵੀ ਤਾਇਨਾਤ ਕੀਤੇ ਗਏ ਹਨ ਜਦ ਕਿ ਮੈਡੀਕਲ ਅਫਸਰ ਡਾ.ਜਗਵੀਰ ਸਿੰਘ ਨੂੰ ਬਲਾਕ ਦਾ ਨੋਡਲ ਅਫਸਰ ਥਾਪਿਆ ਗਿਆ ਹੈ।
Last Updated : Feb 3, 2023, 8:17 PM IST